
ਬੈਲਜੀਅਮ 27ਨਵੰਬਰ(ਅਮਰਜੀਤ ਸਿੰਘ ਭੋਗਲ)ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਗੁਰੂ ਨਾਨਕ ਦੇਵ ਜੀ ਦਾ 550ਵਾ ਆਗਮਨ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿਚ ਗੁਰੂ ਗਰੰਥ ਸਾਹਿਬ ਦੇ ਭੋਗ ਤੋ ਬਾਦ ਭਾਈ ਮਨਿੰਦਰ ਸਿੰਘ ਖਾਲਸਾ ਹੈਡ ਗਰੰਥੀ ਗੁਰਦੁਆਰਾ ਸਾਹਿਬ ਅਤੇ ਗੁਰੂਘਰ ਵਲੋ ਕੀਰਤਨ ਦੀ ਸਖਲਾਈ ਲੈਂਦੇ ਬੱਚਿਆ ਵਲੋਂ ਕੀਰਤਨ ਕੀਤਾ ਗਿਆ ਇਸ ਮੋਕੇ ਤੇ ਸ਼ਹਿਰ ਦੇ ਸਿਆਸੀ ਨੇਤਾਵਾ ਵਲੋ ਵੀ ਹਿਸਾ ਲਿਆ ਗਿਆ ਜਿਨਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਅਨੰਦ ਮਾਣਿਆ ਅਤੇ ਗੁਰੂਘਰ ਵਲੋ ਨੇਤਾਵਾ ਦਾ ਅਤੇ ਬੱਚਿਆ ਦਾ ਸਨਮਾਨ ਕੀਤਾ ਗਿਆ ਅੰਤ ਗੁਰੂਘਰ ਦੇ ਮੁਖ ਸੇਵਾਦਾਰ ਭਾਈ ਜਸਪਾਲ ਸਿੰਘ ਵਲੋ ਸੰਗਤਾ ਦਾ ਧੰਨਵਾਦ ਕੀਤਾ ਅਤੇ ਬਾਬੇ ਨਾਨਕ ਦੇਵ ਜੀ ਦੇ ਪੁਰਬ ਦੀਆ ਵਧਾਈਆ ਦਿਤਾ