ਤਾਇਆ ੪੫

ਤਾਏ ਨੇ ਕਦੇ ਦਿਲੀ ਨਹੀਂ ਸੀ ਦੇਖੀ। ਉਹਨੇ ਸੁਣਿਆ ਸੀ ਕਿ ਉੱਥੇ ਮਕਾਨ ਬੜੇ ਉੱਚੇ ਹਨ। ਉੱਥੇ ਲੋਕ ਇਕ ਦੂਜੇ ਨਾਲ ਖਹਿ ਕੇ ਲ਼ੰਘਦੇ ਹਨ। ਉਥੇ ਸਾਰੇ ਦੇਸ਼ਾਂ ਦੇ ਲੋਕ ਰਹਿੰਦੇ ਹਨ। ਤਾਏ ਦੀ ਬੜੀ ਇੱਛਾ ਸੀ ਕੇ ਉਹ ਇਹ ਸਭ ਕੁਝ ਵੇਖੇ। ਉਹਨੂੰ ਉਮੀਦ ਸੀ ਕਿ ਕਿਸੇ ਰੰਰ ਬਰੰਗੇ ਬੰਦੇ ਜਾਂ ਬੁੜ੍ਹੀ ਨੂੰ ਹੱਥ ਲਾਕੇ ਇਹ ਪਤਾ ਵੀ ਕਰਲੂ ਕੇ ਰੰਗ ਲਹਿੰਦਾ ਤਾਂ ਨਹੀਂ । ਕੁਦਰਤੀ ਸਾਲ ਕੁ ਬਾਅਦ ਪਿੰਡ ਦੇ ਲਾਲੇ ਨੂੰ ਦਿਲੀ ਕੰਮ ਪੈ ਗਿਆ। ਕਰ ਕਰਾ ਕੇ ਲਾਲਾ ਤਾਏ ਨੂੰ ਨਾਲ ਲੈ ਜਾਣਾ ਮੰਨ ਗਿਆ। ਲਾਲੇ ਨੇ ਗੱਡੀ ਸਿੱਧੀ ਦਿਲੀ ਨੂੰ ਪਾ ਲੀ। ਦਿਲੀ ਪਹੁੰਚ ਕੇ ਤਾਂ ਦੋਹੇ ਭਮੰਤਰ ਗਏ। ਲਾਲਾ ਤਾਂ ਰਾਹ ਲੱਭੀ ਜਾਵੇ ਤੇ ਤਾਏ ਦੀਆਂ ਅੱਖਾਂ ਆਲਾ ਦੁਆਲਾ ਵੇਖ ਹੈਰਾਨ ਹੋਈ ਜਾਣ । ਲਓ ਜੀ ਲਾਲਾ ਰਾਹ ਭੁੱਲ ਗਿਆ। ਉਹਨਾਂ ਨੇ ਗੱਡੀ ਇਕ ਪਾਸੇ ਜਿਹੇ ਨੂੰ ਲਾਕੇ ਕਿਸੇ ਨੂੰ ਰਾਹ ਪੁੱਛਿਆ।
‘ ਹਾਂ ਹਾਂ ਮੈਂ ਉੱਥੇ ਹੀ ਜਾਣਾ, ਨਾਲ ਬਿਠਾ ਲੋ, ਰਸਤਾ ਦੱਸੀ ਜਾਊਂ ‘
ਤਾਇਆ ਤੇ ਲਾਲਾ ਇਹਨੂੰ ਕੁਦਰਤ ਦਾ ਕ੍ਰਿਸ਼ਮ ਸਮਝ ਗਏ ਤੇ ਉਹਨਾਂ ਬੰਦੇ ਨੂੰ ਨਾਲ ਬਿਠਾ ਲਿਆ। ਖੱਬੇ,ਸੱਜੇ, ਸਿੱਧੇ ਚੱਲਦੇ ਕਾਫੀ ਸਮਾਂ ਲੱਗ ਗਿਆ। ਇਕ ਥਾਂ ਤੇ ਆਕੇ ਉਹਨੇ ਗੱਡੀ ਰੋਕਣ ਨੂੰ ਕਹਿ ਦਿਤਾ ਤੇ ਥੱਲ਼ੇ ਉੱਤਰਦਾ ਹੋਇਆ ਬੋਲਿਆ,
‘ ਬਸ ਥੋੜਾ ਆਗੇ ਜਾਕਰ ਰਸਤਾ ਫਿਰ ਪੂੰਛ ਲੈਨਾ ‘
ਇਕਦਮ ਤਾਏ ਦੀ ਪੇਂਡੂ ਬੁੱਧੀ ਜਾਗ ਪਈ। ਉਹਨੇ ਸ਼ੇਰ ਵਾਂਗ ਝੱਪਟ ਕੇ ਬੰਦੇ ਦੀ ਬਾਂਹ ਫੜ ਲਈ ਤੇ ਦੂਸਰੀ ਬਾਂਹ ਨੂੰ ਤਾਈ ਦਾ ਬੇਲਣਾ ਬਣਾ, ਬੰਦਾ ਝੰਬ ਦਿੱਤਾ ਤੇ ਤਾਏ ਨੇ ਉਸ ਮੌਕੇ ਬਚਨ ਕੀਤਾ, ‘ ਤੁਮ ਬੀ ਸਾਟੋਂ ਕੋ ਸੇਕ ਕੈਸੇ ਦੇਨਾ ਹੈ, ਅੱਗੇ ਜਾ ਕੇ ਪੂਛ ਲੈਨਾ ।
-ਜਨਮੇਜਾ ਸਿੰਘ ਜੌਹਲ

Geef een reactie

Het e-mailadres wordt niet gepubliceerd. Vereiste velden zijn gemarkeerd met *