ਬੈਲਜ਼ੀਅਮ ‘ਚ ਕ੍ਰਿਸਮਿਸ ਮੌਕੇ ਪੰਜਾਬੀ ਨੌਜਵਾਂਨ ਦੇ ਵੰਡੇ ਮੁਫਤ 300 ਪੀਜ਼ੇ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸ਼ਹਿਰ ਤੀਲਤ ਵਿਖੇ ਸਫਲ ਪੀਜਿਰੀਏ ਰੈਸਟੋਰੈਂਟ ਦੇ ਮਾਲਕ ਪੰਜਾਬੀ ਨੌਜਵਾਂਨ ਜਸਪ੍ਰੀਤ ਸਿੰਘ ਜਗਪਾਲ ਨੇ 24 ਦਸੰਬਰ ਦੀ ਰਾਤ ਕਰਿਮਿਸ ਮੌਕੇ 300 ਪੀਜੇ ਮੁਫਤ ਵੰਡੇ ਹਨ। ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਘੱਟ ਆਮਦਨ ਵਾਲੇ ਲੋੜਵੰਦ ਗੋਰੇ ਪਰਿਵਾਰਾਂ ਦੀ ਇਸ ਤਿਓਹਾਰ ਮੌਕੇ ਖੁਸ਼ੀ ਨੂੰ ਵਿਸੇਸ਼ ਬਣਾਉਣ ਹਿੱਤ ਉਹਨਾਂ ਦੀ ਮਰਜੀ ਦੇ 300 ਪੀਜੇ਼ ਅਤੇ ਹੋਰ ਖਾਣੇ ਵੰਡ ਕੇ ਜਸਪ੍ਰੀਤ ਸਿੰਘ ਜਗਪਾਲ ਨੇ ਸਿੱਖ ਭਾਈਚਾਰੇ ਦਾ ਨਾਮ ਰੌਸਨ ਕੀਤਾ ਹੈ। ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ”ਕਿਰਤ ਕਰੋ ਅਤੇ ਵੰਡ ਛਕੋ” ਦਾ ਫਲਸਫਾ ਸਾਂਨੂੰ ਸਾਡੇ ਪੁਰਖਿਆਂ ‘ਤੋਂ ਮਿਲਿਆ ਹੋਇਆ ਹੈ ਤੇ ਜਰੂਰਤ ਹੈ ਇਸ ਫਲਸਫੇ ਨੂੰ ਹਰ ਉਸ ਜਗ੍ਹਾ ਲਾਗੂ ਕਰਨ ਦੀ ਜਿੱਥੇ-ਜਿੱਥੇ ਅਸੀਂ ਰਹਿ ਰਹੇਂ ਹਾਂ ਤਾਂਕਿ ਪੂਰੀ ਦੁਨੀਆਂ ਬਾਬੇ ਨਾਨਕ ਦੇ ਇਸ ਅਣਮੁੱਲੇ ਸਿਧਾਂਤ ਨੂੰ ਜਾਣ ਅਤੇ ਮਾਣ ਸਕੇ। ਜਿਕਰਯੋਗ ਹੈ ਕਿ ਪਿਛਲੇ ਸਾਲ ਦੇ ਉਪਰਾਲੇ ਬਾਅਦ ਬੈਲਜ਼ੀਅਮ ਦੇ ਕਈ ਸਕੂਲਾਂ ਨੇ ਜਸਪ੍ਰੀਤ ਸਿੰਘ ਨੂੰ ਭਾਸਣ ਲਈ ਸਕੂਲਾਂ ਵਿੱਚ ਬੁਲਾ ਕਿ ਵੰਡ ਛਕਣ ਦੇ ਸੰਦੇਸ਼ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਸੀ ਜੋ ਸਾਡੇ ਭਾਈਚਾਰੇ ਲਈ ਵੱਡੀ ਪ੍ਰਾਪਤੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *