ਸ਼ਫ਼ਰ ਏ ਸ਼ਹਾਦਤ ਹਫਤਾ ਗੈਂਟ ਗੁਰੂ ਘਰ ਵਿਚ ਸਾਰੀ ਸੰਗਤ ਨੇ ਮਿਲਕੇ ਮਨਾਇਆ

ਬੈਲਜੀਅਮ 30 ਦਸੰਬਰ (ਸ੍ਰ ਹਰਚਰਨ ਸਿੰਘ ਢਿੱਲੋਂ) ਸ਼ਫਰੇ ਸ਼ਹਾਦਤ ਧੰਨ ਧੰਨ ਦਸ਼ਮਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੇ ਵਿਲੱਖਣ ਸਿੱਖ ਇਤਿਹਾਸ ਦੇ ਮੁਸ਼ਕਲ ਭਰੇ ਸਮੇ ਦਾ ਹਿਸਾ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋ ਲੈ ਕੇ ਪ੍ਰਵਾਰ ਵਿਛੋੜਾ ਚਾਰੇ ਸਾਹਿਬਜਾਦਿਆਂ ਮਾਤਾ ਗੁਜਰ ਕੌਰ ਜੀ ਅਤੇ ਜਾਨ ਤੋ ਪਿਆਰੇ ਅਨੇਕਾ ਸਿੰਘਾ ਦੀ ਸ਼ਹੀਦੀ ਨੂੰ ਸਮ੍ਰਪਤਿ ਹਫਤੇ ਵਿਚ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਗੁਰੂ ਘਰ ਦੇ ਪ੍ਰਬੰਧਿਕ ਸੇਵਾਦਾਰਾਂ ਅਤੇ ਸਾਰੀ ਸੰਗਤ ਵਲੋ ਮਿਲਕੇ ਧਾਰਮਿਕ ਗੁਰਮੱਤ ਕੈਂਪ ਲਗਾਇਆ ਗਿਆ ਜਿਸ ਵਿਚ 45 ਬਚਿਆ ਨੇ ਭਾਗ ਲਿਆ ਜਿਸ ਵਿਚ ਭਾਈ ਮਨਿੰਦਰ ਸਿੰਘ ਖਾਲਸਾ ਭਾਈ ਅਰਜਨ ਸਿੰਘ ਜਰਮਨੀ ਅਤੇ ਹੋਰ ਅਨੇਕਾ ਸੇਵਾਦਾਰਾਂ ਵਲੋ ਇਸ ਗੁਰਮੱਤ ਕੈਪ ਵਿਚ ਸਿਖਿਆਂ ਲੈਦੇ ਬਚਿਆ ਦੀ ਮਦਦ ਕੀਤੀ,ਸਿਖਿਆਂ ਲੈਣ ਵਾਲੇ ਬਚਿਆਂ ਨੂੰ ਸਿੱਖ ਖਾਲਸਾ ਰੂੰਪ ਵਰਦੀ ਵਿਚ ਚੰਗੇ ਆਚਰਨ ਰਾਹੀ ਰਹਿਣ ਬਹਿਣ ਬੋਲਣ ਅਤੇ ਸੰਗਤਾਂ ਅਤੇ ਗੁਰੂ ਘਰਾਂ ਵਿਚ ਵਿਚਰਣ ਦਾ ਚਾਲ ਚੱਲਣ ਸਿਖਾਇਆ, ਤਬਲਾ, ਹਾਰਮੋਨੀਆ ਸ਼ਬਦ ਕੀਰਤਨ, ਗੁਰਬਾਣੀ ਸ਼ਬਦ ਅਰਥ, ਸਿੱਖ ਇਤਿਹਾਸ, ਦਸਤਾਰ ਦੁਮਾਲਾ ਸਜਾਉਣਾ,ਚਾਰ ਸਾਹਿਬਜਾਦੇ ਫਿਲਮ ਦਿਖਾਈ ਅਤੇ ਇਸ ਫਿਲਮ ਚਾਰ ਸਾਹਿਬਜਾਦਿਆ ਦੇ ਜੀਵਨਕਾਲ ਅਤੇ ਸ਼ਹੀਦੀ ਸ਼ਮੇ ਦੇ ਇਤਹਾਸ ਬਾਰੇ ਬਹੁਤ ਸਾਰੇ ਸੁਆਲ ਜੁਆਬ ਹੋਏ , ਇਹ ਗੁਰਮੱਤ ਕੈਂਪ ਖਾਸ ਕਰਕੇ ਸਫ਼ਰ ਏ ਸ਼ਹਾਦਤ ਨੂੰ ਸਮ੍ਰਪਤਿ ਲਗਾਇਆ ਗਿਆ ਹੈ ਇਥੋ ਸਿਖਿਆ ਲੈ ਰਹੇ ਬਚਿਆਂ ਨੂੰ ਬਹੁਤ ਕੁਝ ਸਿਖਣ ਨੂੰ ਮਿਲਿਆ ਹੈ ਇਸ ਉਮਰ ਵਿਚ ਸਿਖਿਆ ਹੋਇਆ ਗੁਣ ਜਿੰਦਗੀ ਵਿਚ ਕਦੇ ਨਹੀ ਭੁਲਦਾ ਪ੍ਰਦੇਸਾ ਵਿਚ ਰਹਿੰਦੇ ਬਚਿਆ ਨੂੰ ਇੰਡੀਆਂ ਪੰਜਾਬ ਵਿਚ ਰਹਿਣ ਵਾਲੇ ਬਚਿਆ ਨਾਲੋ ਕਿਤੇ ਜਿਆਦਾ ਸਿੱਖ ਇਤਿਹਾਸ ਅਤੇ ਗੁਰਬਾਣੀ ਬਾਰੇ ਗਿਆਨ ਜਿਆਦਾ ਹੈ, ਪ੍ਰਦੇਸ਼ਾ ਵਿਚ ਮਾਪਿਆ ਕੋਲ ਕੰਮ ਦੇ ਰੁਝੈਵਿਆ ਚੋ ਜਿਆਦਾ ਸਮਾ ਨਾ ਹੋਣ ਕਰਕੇ ਵੀ ਬਚਿਆਂ ਨੂੰ ਗੁਰੂ ਘਰਾਂ ਗੁਰ ਇਤਿਹਾਸ ਨਾਲ ਜੋੜਦੇ ਹਨ, ਭਾਵੇ ਪੰਜਾਬ ਨਿਵਾਸੀ ਸਿੱਖ ਘਰਾਣੇ ਦੇ ਬਚਿਆਂ ਨੇ ਜੰਮਦਿਆਂ ਹੀ ਕੌਨਵਰਟ ਸਕੂਲਾ ਵਿਚ ਇੰਗਲਿਸ਼ ਸਿਖਣ ਨੂੰ ਪਹਿਲ ਦਿੱਤੀ ਹੈ, ਪਰ ਪੰਜਾਬੀ ਗੁਰਮੁੱਖੀ ਸਿੱਖ ਇਤਿਹਾਸ ਤੋ ਵਾਝੈ ਹੂੰਦੇ ਜਾ ਰਹੇ ਹਨ, ਇਸ ਵਾਰ ਫਤਿਹਗੜ ਸਾਹਿਬ ਜਾਣ ਵਾਲੇ ਬਹੁਤ ਸਾਰੇ ਨੌਜੁਆਨ ਬਚਿਆਂ ਨੂੰ ਪੱਤਰਕਾਰਾਂ ਵਲੋ ਪੁੱਛਣ ਤੇ ਸਿੱਖ ਇਤਿਹਾਸ ਬਾਰੇ ਕੋਈ ਜਾਣਕਾਰੀ ਨਾ ਹੋਣ ਦਾ ਜੁਆਬ ਆਇਆ ਭਾਵੇ ਸ਼ਰਧਾਵਾਨ ਸੰਗਤ ਦਾ ਇਕੱਠ ਬਹੁਤ ਸੀ ਪਰ ਕੁਝ ਸਿਰਫ ਇੱਕ ਰੌਣਕ ਮੇਲਾ ਸਮਝ ਕੇ ਜਾ ਰਹੇ ਸਨ, ਅੱਜ ਦੇ ਇਸ ਸ਼ੋਸ਼ਲ ਮੀਡੀਏ ਰਾਹੀ ਵੀ ਬਹੁਤ ਸਾਰੀ ਜਾਣਕਾਰੀ ਸਾਨੂੰ ਮਿਲਦੀ ਹੈ ਪਰ ਹਰ ਇੱਕ ਦਾ ਇਸ ਮੀਡੀਏ ਨੂੰ ਵਰਤਣ ਦਾ ਤਰੀਕਾ ਆਪੋ ਆਪਣੀ ਸੋਚ ਤੇ ਨਿਰਭਰ ਕਰਦਾ ਹੈ, ਇਸ ਸਮਾਗਮ ਵਿਚ ਸਾਰੇ ਸ਼ਹੀਦਾ ਦੀ ਯਾਦ ਵਿਚ ਸਾਰੀ ਸੰਗਤ ਨੇ ਮਿਲਕੇ ਸ੍ਰੀ ਅਖੰਡਪਾਠ ਸਾਹਿਬ ਕਰਵਾਏ ਗਏ ਐਤਵਾਰ ਦੇ ਕੀਰਤਨ ਦਰਬਾਰ ਵਿਚ ਸਾਰੇ ਬਚਿਆਂ ਨੇ ਸਟੇਜ ਤੇ ਸ਼ਬਦ ਕੀਰਤਨ ਰਾਹੀ ਹਾਜਰੀ ਭਰੀ , ਅਤੇ ਸਾਰੇ ਬਚਿਆਂ ਅਤੇ ਸੇਵਾਦਾਰਾਂ ਨੂੰ ਗੁਰੂ ਘਰ ਵਲੋ ਸਟੇਜ ਤੇ ਸ੍ਰਟੀਫਿਕੇਟ ਅਤੇ ਸੀਲਡ ਨਾਲ ਸਨਮਾਨਿਤ ਕੀਤਾ ਗਿਆ, ਭਾਈ ਮਨਿੰਦਰ ਸਿੰਘ ਅਤੇ ਭਾਈ ਅਰਜਨ ਸਿੰਘ ਜੀ ਨੇ ਕਥਾ ਕੀਰਤਨ ਰਾਹੀ ਹਾਜਰੀ ਭਰੀ, ਗੁਰੂ ਜੀ ਦਾ ਸਾਦਾ ਲੰਗਰ ਨਿਰੰਤਰ ਚਲਦਾ ਰਿਹਾ, ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਵਿਦੇਸ਼ੀ ਧਰਤੀ ਤੇ ਵਸਦੇ ਪੰਜਾਬੀ ਆਪਣੇ ਬਚਿਆਂ ਨੂੰ ਸਿੱਖ ਧਰਮ ਸਿੱਖ ਇਤਿਹਾਸ ਨਾਲ ਜੋੜਦੇ ਹੋਏ ਆਪਣੇ ਬਚਿਆ ਦਾ ਚੰਗਾ ਭਵਿਖ ਸਿਰਜਨ ਦੀ ਕੋਸ਼ਿਸ਼ ਕਰਦੇ ਹਨ, ਗੁਰੂ ਘਰ ਦੇ ਵਜੀਰ ਭਾਈ ਮਨਿੰਦਰ ਸਿੰਘ ਨੇ ਗੁਰੂ ਘਰ ਹਾਜਰੀ ਭਰਦੇ ਸਾਰੀ ਸੰਗਤ ਦਾ ਧੰਨਵਾਦ ਕੀਤਾ,

Geef een reactie

Het e-mailadres wordt niet gepubliceerd. Vereiste velden zijn gemarkeerd met *