ਪੰਥਕ ਆਗੂਆਂ ਵੱਲੋਂ ਸਰਦਾਰ ਗਜਿੰਦਰ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਲਾਵਤਨ ਸਿੱਖ ਆਗੂ ਸਰਦਾਰ ਗਜਿੰਦਰ ਸਿੰਘ ਦੇ ਵੱਡੇ ਭਰਾਤਾ ਸਰਦਾਰ ਅਵਤਾਰ ਸਿੰਘ ਸੇਠੀ ਦੇ ਪਿਛਲੇ ਦਿਨੀ ਅਕਾਲ ਚਲਾਣਾ ਕਰ ਜਾਣ ‘ਤੇ ਯੂਰਪ ਦੀਆਂ ਪੰਥਕ ਜਥੇਬੰਦੀਆਂ ਦਲ ਖਾਲਸਾ ਅਤੇ ਬੱਬਰ ਖਾਲਸਾ ( ਸ਼ਹੀਦ ਤਲਵਿੰਦਰ ਸਿੰਘ ) ਨੇ ਇਸ ਦੁੱਖ ਦੀ ਘੜੀ ਵਿੱਚ ਸਰਦਾਰ ਗਜਿੰਦਰ ਸਿੰਘ ਹੋਰਾਂ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਰਮਨੀ ‘ਤੋਂ ਭਾਈ ਸੁਰਿੰਦਰ ਸਿੰਘ ਸੇਖਂੋ, ਭਾਈ ਪ੍ਰਤਾਪ ਸਿੰਘ, ਸਵਿੱਟਜ਼ਰਲੈਂਡ ‘ਤੋਂ ਸਰਦਾਰ ਪ੍ਰਿਤਪਾਲ ਸਿੰਘ ਖਾਲਸਾ, ਬਾਬਾ ਸੁਰਜੀਤ ਸਿੰਘ ਸੁੱਖਾ, ਬੈਲਜ਼ੀਅਮ ‘ਤੋਂ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਜਗਰੂਪ ਸਿੰਘ ਅਤੇ ਭਾਈ ਜਗਮੋਹਣ ਸਿੰਘ ਮੰਡ ਨੇ ਕਿਹਾ ਸਰਦਾਰ ਅਵਤਾਰ ਸਿੰਘ ਸੇਠੀ ਦੇ ਬੇਵਕਤੀ ਅਕਾਲ ਚਲਾਣੇ ‘ਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਅਕਾਲ ਪੁਰਖ ਦਾ ਭਾਣਾ ਮੰਨਣ ਦਾ ਬਲ ਅਤੇ ਵਿਛੜੀ ਆਤਮਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਜਿਕਰਯੋਗ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ 29 ਸਤੰਬਰ 1981 ਨੂੰ ਜਹਾਜ ਅਗਵਾ ਕਰਨ ‘ਤੋਂ ਲੈ ਕੇ ਲੰਬੀ ਜ਼ੇਲ੍ਹ ਅਤੇ ਜਲਾਵਤਨੀ ਕਟਦਿਆਂ ਸਰਦਾਰ ਗਜਿੰਦਰ ਸਿੰਘ ਦਾ ਪਿਛਲੇ 38 ਸਾਲਾਂ ‘ਤੋਂ ਅਪਣੇ ਪਰਿਵਾਰਿਕ ਮੈਂਬਰਾਂ ਨਾਲ ਮਿਲਾਪ ਨਹੀ ਹੋ ਸਕਿਆ ਪਰ ਉਹਨਾਂ ਦੀ ਕੁਰਬਾਨੀ ਅਤੇ ਤਿਆਗ ਦੀ ਭਾਵਨਾ ਕਾਰਨ ਦੁਨੀਆਂ ਭਰ ਦਾ ਸਿੱਖ ਭਾਈਚਾਰਾ ਉਹਨਾਂ ਨੂੰ ਅੰਤਾਂ ਦਾ ਮੋਹ ਕਰਦਾ ਉਹਨਾਂ ਦੇ ਹਰ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *