ਬੈਲਜੀਅਮ ਵਿਚ ਗੁਰੁ ਗੋਬਿੰਦ ਸਿੰਘ ਜੀ ਦਾ ਪੁਰਬ ਮਨਾਇਆ


ਬੈਲਜੀਅਮ 7 ਜਨਵਰੀ (ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਸਰਬੰਸ ਦਾਨੀ ਗੁਰੁ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਬੜੀ ਸਰਧਾ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾ ਵਲੋ ਮਨਾਇਆ ਗਿਆ ਜਿਸ ਵਿਚ ਪਾਠ ਦੇ ਭੋਗ ਉਪਰੰਤ ਗੁਰੂਘਰ ਦੇ ਮੁਖ ਗਰੰਥੀ ਭਾਈ ਮਨਿੰਦਰ ਸਿੰਘ ਖਾਲਸਾ ਅਤੇ ਮਾਤਾ ਸਾਹਿਬ ਕੌਰ ਅਕੈਡਮੀ ਵਿਚ ਗੁਰਬਾਣੀ ਦੀ ਸਿਖਿਆ ਲੈ ਰਹੇ ਬੱਚਿਆ ਵਲੋ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਗੁਰੂਘਰ ਦੇ ਮੁਖ ਸੇਵਾਦਾਰ ਭਾਈ ਉਪਿੰਦਰ ਸਿੰਘ ਵਲੋ ਸੰਗਤਾ ਨੂੰ ਗੁਰੁ ਗੋਬਿੰਦ ਸਿੰਘ ਦੇ ਜਨਮਦਿਨ ਦਿਆ ਮੁਬਾਰਕਾ ਦਿਤੀਆ ਇਸੇ ਤਰਾ ਗੁਰਦਆਰਾ ਸਿੰਘ ਸਭਾ ਅਲਕੱਣ ਤੋ ਇਲਾਵਾ ਬਾਕੀ ਗੁਰੂਘਰਾ ਵਿਚ ਵੀ ਗੁਰਪੁਰਬ ਮਨਾਏ ਜਾਣ ਦਾ ਸਮਾਚਾਰ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *