ਨਫ਼ਰਤ ਭਰਪੂਰ ਸਿਆਸੀ ਦੀਵੇ ਥੱਲੇ ਹਨੇਰਾ – ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ( ਰਜਿ )

ਬ੍ਰਮਿੰਘਮ – ਹਿੰਦੋਸਤਾਨ ਦੇ ਗ੍ਰਹਿ ਮੰਤਰੀ ਨੇ ਪਾਕਿਸਤਾਨ ਵਿੱਚ ਵਾਪਰੀ ਇਕ ਘਟਨਾ ਬਾਰੇ ਕੜੀ ਨਿੰਦਾ ਕਰਦੇ ਹੋਏ ਸਿੱਖ ਕੌਮ ਨਾਲ ਗਹਿਰੇ ਦੁੱਖ ਅਤੇ ਹਮਦਰਦੀ ਪ੍ਰਗਟਾਈ ਹੈ, ਪਾਕਿਸਤਾਨ ਪ੍ਰਤੀ ਉਨ੍ਹਾਂ ਦੇ ਹਮਲਾਵਰ ਰੁਖ਼ ਨੂੰ ਦੇਖ ਕੇ ਲੱਗਦਾ ਹੈ ਕਿ ਮਾਨੋ ਸ਼ਾਇਦ ੳਨ੍ਹਾਂ ਦੀ ਸਰਕਾਰ ਇਸ ਮਾਮਲੇ ਵਿੱਚ ਸਰਜੀਕਲ ਸਟਰਾਇਕ ਵੀ ਕਰਵਾ ਸਕਦੀ ਹੋਵੇ।ਡੁੱਬਦੇ ਨੂੰ ਤਿਣਕੇ ਦਾ ਸਹਾਰਾ ਦੀ ਕਹਾਵਤ ਮੁਤਬਕ ਗ੍ਰਹਿ ਮੰਤਰੀ ਨੇ ਪਾਸਿਤਾਨ ਵਿੱਚ ਵਾਪਰੀ ਘਟਨਾ ਨੂੰ ਨਾਗਰਿਕਤਾ ਸਬੰਧੀ ਜਾਰੀ ਕੀਤੇ ਗਏ ਤੁਗਲਕੀ ਫੁਰਮਾਨ ਨੂੰ ਸਹੀ ਸਾਬਤ ਕਰਨ ਦਾ ਨਕਾਮ ਯਤਨ ਵੀ ਕੀਤਾ ਹੈ ਜਿਸਦੇ ਖਿਲਾਫ਼ ਦੇਸ਼ ਦੇ ਹਰ ਧਰਮ, ਜਾਤ, ਵਰਗ ਦੇ ਬਹੁਗਿਣਤੀ ਲੋਕ ਸੜਕਾਂ ਤੇ ਉਤਰ ਆਏ ਹਨ ‘ਤੇ ੳਤਰਨਾ ਵੀ ਚਾਹੀਦਾ ਹੈ।ਯਕੀਨਨ ਇਹੋ ਜਿਹੀ ਭੜਕਾਹਟ ਭਰਪੂਰ ਹਰਕਤ ਨਾਲ ਸਬੰਧਿਤ ਘੱਟ ਗਿਣਤੀ ਕੌਮ ਵਿੱਚ ਸਹਿਮ ਦਾ ਮਹੌਲ ਬਣਨਾ ਸੁਭਾਵਿਕ ਹੈ ਵਾਹਿਗੁਰੂ ਜੀ ਮਿਹਰ ਕਰਨ ਐਸੀਆਂ ਘਟਨਾਵਾਂ ਨਾਂ ਵਾਪਰਨ ਅਤੇ ਵਾਪਰਨ ‘ਤੇ ਹਰ ਕੋਈ ਇਸਤਰ੍ਹਾਂ ਸੁਹਿਰਦਤਾ ਨਾਲ ਹੱਲ੍ਹ ਕਰ ਲਵੇ ਤਾਂ ਜੋ ਸਮੁੱਚੀ ਦੁਨੀਆਂ ਵਿੱਚ ਅਮਨ ਚੈਨ ਦਾ ਮਹੌਲ ਸਥਾਪਤ ਹੋ ਸਕੇ।ਪਾਕਿਸਤਾਨ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਨੇ ਬਹੁਤ ਸੁਹਿਰਦਤਾ ਨਾਲ ਮਸਲਾ ਹੱਲ੍ਹ ਕਰ ਲਿਆ ਹੈ ਉਥੋਂ ਦੇ ਬਹੁਗਿਣਤੀ ਧਾਰਮਿਕ ਆਗੂਆਂ ਅਤੇ ਵਸਨੀਕਾਂ ਨੇ ਵੀ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ, ਪਰ ਹਿੰਦੋਸਤਾਨ ਦੇ ਲੀਡਰਾਂ, ਮਨੂੰਵਾਦੀ ਮੀਡੀਆ ਅਤੇ ਮਨੂੰਵਾਦੀ ਸੋਚ ਦੇ ਧਾਰਨੀ ਲੋਕ ਹਿੰਦੋਸਤਾਨ ਵਿੱਚ ਢਾਹੇ ਜਾ ਰਹੇ ਗੁਰਦਵਾਰਿਆਂ ਅਤੇ ਹੋਰ ਧਾਰਮਿਕ ਸਥਾਨਾਂ, ਸਿੱਖ ਕੌਮ, ਹੋਰ ਘੱਟ ਗਿਣਤੀ ਕੌਮਾ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਉੱਪਰ ਕੀਤੇ ਜਾ ਰਹੇ ਜ਼ਬਰ ਜ਼ੁਲਮ ਦੇ ਸਬੰਧ ਵਿੱਚ ਕੋਈ ਕਾਰਵਾਈ ਕਰਨ ਦੀ ਬਜਾਏ ਸਾਜਿਸ਼ਕਾਰੀ ਚੁੱਪ ਕਿਉਂ ਧਾਰੀ ਬੈਠੇ ਹਨ ? ਹਿੰਦੋਸਤਾਨ ਦੇ ਅਨੇਕਾਂ ਸੂਬਿਆਂ ਵਿੱਚੋਂ ਕਿਸਾਨਾਂ ਅਤੇ ਆਦਿਵਾਸੀ ਲੋਕਾਂ ਦੀਆਂ ਜ਼ਮੀਨਾਂ ਜਬਰੀ ਖੋਹ ਕੇ ਸਰਮਾਏਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਸਿੱਖ ਕੌਮ ਸਮੇਤ ਹੋਰ ਘੱਟ ਗਿਣਤੀ ਕੌਮਾਂ ਅਤੇ ਦਲਿਤਾਂ ਨੂੰ ਜ਼ਬਰੀ ਕਿਉਂ ਉਜਾੜਿਆ ਜਾ ਰਿਹਾ ਹੈ, ਇਸਦਾ ਜਵਾਬ ਹਿੰਦ ਦੇ ਲੀਡਰ, ਮਨੂੰਵਾਦੀ ਮੀਡੀਆ ‘ਤੇ ਲੋਕ ਕਿਉਂ ਨਹੀਂ ਦਿੰਦੇ ? ਪ੍ਰਧਾਨ ਸੂਬਾ ਸਿੰਘ ਲਿੱਤਰਾਂ, ਸਕੱਤਰ ਜਨਰਲ ਸਰਬਜੀਤ ਸਿੰਘ, ਪ੍ਰਧਾਨ ਯੂਥ ਵਿੰਗ ਸਤਿੰਦਰ ਸਿੰਘ ਮੰਗੂਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਖੰਡਾ ਨੇ ਕਿਹਾ ਕਿ ਅਸਲ ਵਿੱਚ ਸਰਕਾਰ ਸਿੱਖ ਕੌਮ ਪ੍ਰਤੀ ਇਹ ਰੁਖ ਇਸਲਈ ਅਪਨਾ ਰਹੀ ਹੈ ਕਿਉਂਕਿ ਸਿੱਖ ਕੌਮ ਦੇ ਅਨੇਕਾਂ ਨੁਮਾਇੰਦੇ ਜਾਂ ਤਾਂ ਹੁਣ ਸਰਕਾਰ ਦੀ ਝੋਲੀ ਵਿੱਚ ਪੈ ਗਏ ਹਨ ਜਾਂ ਸ਼ਾਇਦ ਪਹਿਲਾਂ ਹੀ ਸਰਕਾਰ ਨਾਲ ਮਿਲਕੇ ਚੱਲ ਰਹੇ ਸਨ ਤੇ ਹੁਣ ਜ਼ਾਹਰ ਹੋਏ ਹਨ।ਇਨ੍ਹਾਂ ਵਿੱਚੋ ਹੀ ਇਕ ਵਰਗ ਨੇ ਇੰਗਲੈਂਡ ਵਿੱਚ ਬਾਦਲ ਦਲ ਦੇ ਪੈਰ ਪੱਕੇ ਕਰਨ ਲਈ ਨਵਾਂ ਪ੍ਰੋਗਰਾਮ ਉਲੀਕਿਆ ਹੈ।ਸਰਬੱਤ ਖ਼ਾਲਸਾ 1986 ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਉਸ ਵੱਲੋਂ ਨਿਯੁਕਤ ਕੀਤੇ ਜਾਂਦੇ ਜਥੇਦਾਰਾਂ ਨੂੰ ਰੱਦ ਕਰਕੇ ਉਨ੍ਹਾਂ ਨੂੰ ਨਾਂ ਮੰਨਣ ਦਾ ਫੈਸਲਾ ਵੀ ਹੋਇਆ ਸੀ ਇੱਥੋਂ ਦੇ ਮੀਡੀਆ ਵਿੱਚ ਸਬੰਧਿਤ ਜਥੇਬੰਦੀਆਂ ਅਤੇ ਆਗੂਆਂ ਵੱਲੋਂ ਇਸ਼ਤਿਹਾਰ ਅਤੇ ਬਿਆਨ ਵੀ ਕਈ ਸਾਲ ਜਾਰੀ ਕੀਤੇ ਜਾਂਦੇ ਰਹੇ ਪਰ ਹੁਣ ਉਹ ਪਿਛਲਖੁਰੀ ਹੋ ਤੁਰੇ ਹਨ।ਵਾਹਿਗੁਰੂ ਜੀ ਮਿਹਰ ਕਰਕੇ ਸਿਧਾਂਤ ਨੂੰ ਸਮਰਪਿਤ ਆਗੂਆਂ ਅਤੇ ਕੌਮ ਨੂੰ ਏਕਤਾ ਅਤੇ ਇਤਫ਼ਾਕ ਬਖਸ਼ਦੇ ਹੋਏ ਮਿੱਥੇ ਹੋਏ ਕੌਮੀ ਨਿਸ਼ਾਨਿਆਂ ਦੀ ਪੂਰਤੀ ਕਰ ਸਕਣ ਦਾ ਬਲ ਬਖਸ਼ਣ।

Geef een reactie

Het e-mailadres wordt niet gepubliceerd. Vereiste velden zijn gemarkeerd met *