ਡਾ ਦਲਜੀਤ ਸਿੰਘ ਦੀ ਮਾਤਾ ਦਾ ਭਾਰਤ ਵਿਚ ਦਿਹਾਤ

ਬੈਲਜੀਅਮ 10 ਜਨਵਰੀ (ਭੋਗਲ) ਬੈਲਜੀਅਮ ਵਿਚ ਕਾਫੀ ਸਮੇ ਤੋ ਰਹਿੰਦੇ ਡਾ ਦਲਜੀਤ ਸਿੰਘ ਦੇ ਮਾਤਾ ਪਰਕਾਸ਼ ਕੌਰ ਪਤਨੀ ਸ: ਬਿਕਰ ਸਿੰਘ ਵਾਸੀ ਕਿਸ਼ਨਪੁਰਾ ਨਵਾ ਸ਼ਹਿਰ ਦਾ ਪਿਛਲੇ ਦਿਨੀ ਸੰਖੇਪ ਬਿਮਾਰੀ ਤੋ ਬਾਦ ਦਿਹਾਂਤ ਹੋ ਗਿਆ ਹੈ ਉਹ ਆਪਣੇ ਪਿਛੇ ਦੋ ਪੁਤਰ ਅਤੇ ਤਿਨ ਬੇਟੀਆਂ ਨੂੰ ਛੱਡ ਗਏ ਹਨ ਇਸ ਮੌਕੇ ਤੇ ਡਾ ਦਲਜੀਤ ਸਿੰਘ ਨਾਲ ਅਫਸੋਸ ਪ੍ਰੱਗਟ ਕਰਦੇ ਹੌਏ ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਦੇ ਸ: ਪ੍ਰਤਾਪ ਸਿੰਘ, ਗੁਰਦਾਬਰ ਸਿੰਘ ਗਾਬਾ, ਕੁਲਵਿੰਦਰ ਸਿੰਘ ਮਿੰਟਾ, ਅਵਤਾਰ ਸਿੰਘ ਛੋਕਰ, ਬਲਿਹਾਰ ਸਿੰਘ ਤੋ ਇਲਾਵਾ ਪ੍ਰੇਮ ਕਪੂਰ, ਸੁਰਜੀਤ ਸਿੰਘ ਖੇਰਾ, ਸੋਨੀ ਬੱਠਲਾ, ਕਰਨੈਲ ਸਿੰਘ ਅਤੇ ਤਰਸੇਮ ਸਿੰਘ ਸ਼ੇਰਗਿਲ ਨੇ ਕਿਹਾ ਕਿ ਮਾਪੇ ਕਦੀ ਦੁਬਾਰਾ ਨਹੀ ਮਿਲਦੇ ਇਸ ਲਈ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਜਿਥੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ ਉਥੇ ਹੀ ਵਿਛੜੀ ਆਤਮਾ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਵੇ ਇਸ ਦੁਖ ਦੀ ਘੜੀ ਵਿਚ ਯੁਰਪ ਸਮਾਚਾਰ ਵਲੋ ਵੀ ਸ਼ੋਕ ਪਰਗਟ ਕੀਤਾ ਜਾਂਦਾ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *