
ਬੈਲਜ਼ੀਅਮ ਦੇ ਪੰਜਾਬੀਆਂ ਨੇ ਕੀਤੀ 9 ਲੱਖ ਰੁਪਏ ਦੀ ਮੱਦਦ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ‘ਤੋਂ ਰੋਜਗਾਰ ਕਮਾਉਣ ਲਈ ਸਾਊਦੀ ਅਰਬ ਗਿਆ ਬਲਵਿੰਦਰ ਸਿੰਘ ਅੱਜਕੱਲ ਜਿ਼ੰਦਗੀ-ਮੌਤ ਦੀ ਕਾਨੂੰਨੀ ਲੜਾਈ ਲੜ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਮੱਲਣ ਪਿੰਡ ਦਾ ਇਹ ਨੌਜਵਾਂਨ 2008 ਵਿੱਚ ਸਾਉਦੀ ਅਰਬ ਗਿਆ ਸੀ ਜਿੱਥੇ ਮਿਸਰ ਦੇਸ਼ ਦੇ ਇੱਕ ਨਾਗਰਿਕ ਨਾਲ ਝਗੜੇ ਵਿੱਚ ਨਾਂਮ ਆਉਣ ਕਾਰਨ ਕਈ ਸਾਲਾਂ ‘ਤੋਂ ਜੇਲ੍ਹ ਕੱਟ ਰਿਹਾ ਹੈ ਪਰ ਇਸੇ ਦੌਰਾਂਨ ਹੀ ਜਖ਼ਮੀ ਨੌਜਵਾਂਨ ਦੀ ਮੋਤ ਹੋ ਗਈ ਸੀ ਜਿਸ ਕਾਰਨ ਬਲਵਿੰਦਰ ਸਿੰਘ ਨੂੰ ਉਸਦੇ ਕਤਲ ਦੇ ਜੁਰਮ ਵਿਚ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਸਾਊਦੀ ਅਰਬ ਦੇ ਕਾਂਨੂੰਨ ਮੁਤਾਬਕ ਜੇ ਮ੍ਰਿਤਕ ਦਾ ਪਰਿਵਾਰ ਬਲੱਡ ਮਨੀ ਰਾਂਹੀ ਕੋਈ ਸਮਝੌਤਾ ਕਰਦਾ ਹੈ ਤਾਂ ਬਲਵਿੰਦਰ ਸਿੰਘ ਦਾ ਸਜ਼ਾ-ਏ-ਮੌਤ ‘ਤੋਂ ਛੁਟਕਾਰਾ ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਦੇ ਪਰਿਵਾਰ ਨੇ ਬਲਵਿੰਦਰ ਸਿੰਘ ਕੋਲੋ 1 ਕਰੋੜ 90 ਲੱਖ ਰੁਪਏ ਮੰਗੇ ਹਨ। ਬਲਵਿੰਦਰ ਸਿੰਘ ਦੀ ਮੱਦਦ ਲਈ ਵਾਇਰਲ ਹੋਈ ਇੱਕ ਵੀਡੀਓ ਬਾਅਦ ਬੈਲਜ਼ੀਅਮ ਵਿੱਚ ਧਰਮਿੰਦਰ ਸਿੰਘ ਸਿੱਧੂ ਵੱਲੋਂ ਇੱਕ ਵਟਸਅੱਪ ਗਰੁੱਪ ਬਣਾਇਆ ਗਿਆ ਤੇ ਉਸਦੀ ਬੇਨਤੀ ‘ਤੇ ਉਸਦੇ ਦੋਸਤਾਂ ਵੱਲੋਂ ਤਿੰਨ ਕੁ ਦਿਨਾਂ ਵਿੱਚ ਹੀ 9 ਲੱਖ ਰੁਇਆ ਇਕੱਠਾ ਕੀਤਾ ਗਿਆ। ਧਰਮਿੰਦਰ ਸਿੰਘ ਸਿੱਧੂ ਅਤੇ ਬਲਜਿੰਦਰ ਸਿੰਘ ਬਾਜ਼ ਵੱਲੋਂ ਪੰਜਾਬ ਜਾ ਕੇ ਇੱਹ ਮੱਦਦ ਪਿੰਡ ਮੱਲਣ ਦੀ ਪੰਚਾਇਤ ਅਤੇ ਮੀਡੀਏ ਦੀ ਹਾਜਰੀ ਵਿੱਚ ਬਲਵਿੰਦਰ ਸਿੰਘ ਦੀ ਮਾਤਾ ਨੂੰ ਭੇਟ ਕੀਤੀ ਗਈ ਜਿਸ ਲਈ ਪਿੰਡ ਦੀ ਪੰਚਾਇਤ ਅਤੇ ਪੀੜਤ ਦੇ ਮਾਤਾ ਨੇ ਬੈਲਜ਼ੀਅਮ ਵਾਸੀ ਇਹਨਾਂ ਪੰਜਾਬੀਆਂ ਦਾ ਮੱਦਦ ਲਈ ਧੰਨਵਾਦ ਕੀਤਾ ਹੈ। ਜਿਕਰਯੋਗ ਹੈ ਕਿ ਹੁਣ ਤੱਕ ਤਕਰੀਬਨ 50 ਕੁ ਲੱਖ ਰੁਪਿਆ ਬਲਵਿੰਦਰ ਸਿੰਘ ਨੂੰ ਬਚਾਉਣ ਲਈ ਇਕੱਠਾ ਹੋ ਚੁੱਕਾ ਹੈ ਤੇ ਬਾਕੀ ਦੀ ਰਕਮ ਦਾ ਇੰਤਜ਼ਾਮ ਹੁੰਦਿਆਂ ਹੀ ਬਲਵਿੰਦਰ ਸਿੰਘ ਰਿਆਅ ਹੋ ਕੇ ਵਾਪਸ ਪੰਜਾਬ ਆ ਸਕਦਾ ਹੈ।