ਢੀਡਸਾਂ ਪਿਓ-ਪੁੱਤ ਨੂੰ ਪਾਰਟੀ ਵਿੱਚੋਂ ਮੁਅੱਤਲ ਕਰਨਾਂ ਬਾਦਲ ਪਰਿਵਾਰ ਲਈ ਘਾਤਕ ਹੋਵੇਗਾ

ਢੀਡਸਾਂ ਪਰਿਵਾਰ ਨੇ ਪੰਥਕ ਹਿੱਤ ਲਈ ਲਿਆ ਸਹੀ ਫੈਸਲਾ: ਹਾਕਮ ਸਿੰਘ ਸਿੱਧੂ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਸ ਪ੍ਰਮਿੰਦਰ ਸਿੰਘ ਢੀਡਸਾਂ ਵੱਲੋਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਇਕ ਦਲ ਦੇ ਨੇਤਾ ਵਜੋਂ ਅਸਤੀਫਾ ਦੇ ਦਿੱਤਾ ਗਿਆ ਸੀ। ਇਸ ‘ਤੋਂ ਪਹਿਲਾਂ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਡਸਾਂ ਵੀ ਅਕਾਲੀ ਦਲ ਬਾਦਲ ‘ਤੋਂ ਕਿਨਾਰਾ ਕਰ ਚੁੱਕੇ ਹਨ। ਜਿਸ ਕਾਰਨ ਦੋਨਾਂ ਪਿਓ-ਪੁੱਤਾਂ ਨੂੰ ਬਾਦਲ ਦਲ ਵਿੱਚੋਂ ਮੁਅੱਤਲ ਕਰ ਦਿਤਾ ਗਿਆ ਹੈ। ਇਸ ਮੁਅੱਤਲੀ ‘ਤੇ ਸ੍ਰੋਮਣੀ ਅਕਾਲੀ ਦਲ ਬਾਦਲ ਨਾਲ ਲੰਮੇ ਸਮੇਂ ‘ਤੋਂ ਜੁੜੇ ਰਹੇ ਹਾਕਮ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਮੁਅੱਤਲੀਆਂ ਬਾਦਲ ਪਰਿਵਾਰ ਲਈ ਘਾਤਕ ਸਿੱਧ ਹੋਣਗੀਆਂ। ਢੀਡਸਾਂ ਪਰਿਵਾਰ ਦੀਆਂ ਬਾਦਲ ਦਲ ਨਾਲ ਇਹਨਾਂ ਦੂਰੀਆਂ ਦਾ ਬਾਦਲ ਵਿਰੋਧੀ ਪੰਜਾਬੀ ਪ੍ਰਵਾਸੀਆਂ ਵੱਲੋਂ ਪੁਰਜੋਰ ਸਵਾਗਤ ਕੀਤਾ ਜਾ ਰਿਹਾ ਹੈ। ਭਦੌੜ ਹਲਕੇ ‘ਤੋਂ ਯੂਥ ਅਕਾਲੀ ਦਲ ਦੇ ਆਗੂ ਰਹੇ ਅਤੇ ਢੀਡਸਾਂ ਪਰਿਵਾਰ ਦੇ ਕਰੀਬੀ ਹੌਲੈਂਡ ਵਾਸੀ ਹਾਕਮ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਬੇਸੱਕ ਦੇਰ ਨਾਲ ਕੀਤਾ ਪਰ ਪੰਥਕ ਹਿੱਤਾਂ ਲਈ ਢੀਡਸਾਂ ਪਰਿਵਾਰ ਦਾ ਇਹ ਸਲਾਘਾਯੋਗ ਫੈਸਲਾ ਹੈ ਕਿਉਕਿ ਹੁਣ ਸ੍ਰੋਮਣੀ ਅਕਾਲੀ ਦਲ ਸਿਰਫ ਬਾਦਲ ਪਰਿਵਾਰ ਦਾ ਨਿੱਜੀ ਦਲ ਬਣ ਚੁੱਕਾ ਹੈ ਤੇ ਸੁਖਵੀਰ ਦੀ ਤਾਨਾਂਸ਼ਾਹੀ ਕਾਰਨ ਜਲਦੀ ਹੀ ਇਸ ਵਿੱਚ ਸਿਰਫ ਇੱਕੋ-ਇੱਕੋ ਬਾਦਲ ਪਰਿਵਾਰ ਹੀ ਰਹਿ ਜਾਵੇਗਾ ਤੇ ਬਾਕੀ ਜਾਗਦੀ ਜਮੀਰ ਵਾਲੇ ਆਗੂ ਕਿਨਾਰਾ ਕਰ ਜਾਣਗੇ।। ਸ: ਸਿੱਧੂ ਦਾ ਕਹਿਣਾ ਹੈ ਕਿ ਬਾਦਲ ਦਲ ਨੂੰ ਸਿੱਖ ਵਿਰੋਧੀ ਡੇਰਿਆਂ ਨੂੰ ਵੋਟਾਂ ਬਦਲੇ ਸਹਿ ਦੇਣ, ਸੌਦਾ ਸਾਧ ਨੂੰ ਬਿਨ ਮੰਗੀ ਮੁਆਫੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਵਿੱਚ ਸਮੂਲੀਅਤ ਹੋਣ ਅਤੇ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਬਚਾਉਣ ਵਰਗੇ ਸੰਗੀਨ ਦੋਸਾਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ ਜਿਸ ਕਾਰਨ ਬਹੁਤੇ ਆਗੂ ਬਾਦਲ ਦਲ ਛੱਡ ਰਹੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *