ਐਨ.ਆਰ.ਆਈ ਵੀਰਾਂ ਤੇ ਸਮੂਹ ਪਿੰਡ ਅਲਕੜੇ ਦੇ ਨਿਵਾਸੀਆਂ ਵਲੋਂ ਵਰਲਡ ਕੈਂਸਰ ਕੈਅਰ ਚੈਰੀਟੈਬਲ ਦੀ ਮੱਦਦ ਨਾਲ ਫ਼ਰੀ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ।


ਪੈਰਿਸ (ਸੂਖਵੀਰ ਸਿੰਘ ਸੰਧੂ) ਬਰਨਾਲੇ ਜਿਲੇ ਦੇ ਪਿੰਡ ਅਲਕੜੇ ਵਿਖੇ ਦੂਸਰੀ ਵਾਰ 28 ਜਨਵਰੀ ਦਿੱਨ ਮੰਗਲਵਾਰ ਨੂੰ ਐਨ ਆਰ ਆਈ ਵੀਰਾਂ ਤੇ ਪਿੰਡ ਅਲਕੜੇ ਦੀ ਸੰਗਤ ਨਾਲ ਮਿਲ ਕੇ ਵਰਲਡ ਕੈਂਸਰ ਕੈਅਰ ਦੇ ਸਹਿਯੋਗ ਨਾਲ ਲੋਕਾਂ ਦੀ ਸਿਹਤ ਸੰਭਾਲ ਨੂੰ ਮੁੱਖ ਰਖਦੇ ਹੋਏ ਫ਼ਰੀ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ।ਸਵੇਰੇ 9 ਵਜੋਂ ਤੋਂ ਲੈਕੇ ਸ਼ਾਮ ਚਾਰ ਵਜੇ ਤੱਕ ਨਰਸਾਂ ਡਾਕਟਰਾਂ ਦੀਆਂ ਟੀਮਾਂ ਤੁਹਾਡੀ ਸੇਵਾ ਵਿੱਚ ਪੂਰੀ ਮਿਹਨਤ ਤੇ ਸਿਦਕ ਨਾਲ ਆਪਣੇ ਫ਼ਰਜ਼ ਨਿਭਾਉਣਗੀਆਂ।ਯਾਦ ਰਹੇ ਕਿ ਪਿਛਲੇ ਸਾਲ ਇਸੇ ਹੀ ਟਰੱਸਟ ਨੇ ਪਿੰਡ ਵਿੱਚ 450 ਲੋਕਾਂ ਨੂੰ ਚੈੱਕ ਅੱਪ ਕੀਤਾ ਸੀ।ਜਿਹਨਾਂ ਵਿੱਚ ਸ਼ੂਗਰ ਤੇ ਬਲੱਡ ਪ੍ਰੈਸ਼ਰ ਤੋਂ ਵੀ ਅਣਜਾਣ ਮਰੀਜ਼ ਪਾਏ ਗਏ,ਔਰਤਾਂ ਵਿੱਚ ਛਾਤੀ ਅਤੇ ਬੱਚੇਦਾਨੀ ਦੀਆ ਬੀਮਾਰੀਆਂ ਦੇ ਲੱਛਣ ਵੀ ਮਿਲੇ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *