ਸੰਤਿਰੂਧਨ ਵਿਚ ਧੀਆ ਦੀ ਲੋਹੜੀ ਪਾਈ ਗਈ

ਬੈਲਜੀਅਮ 16 ਜਨਵਰੀ (ਅਮਰਜੀਤ ਸਿੰਘ ਭੋਗਲ) ਮਹਿਕ ਪੰਜਾਬ ਦੀ ਈਵੈਂਟਸ ਦੇ ਬੈਨਰ ਹੇਂਠ ਧੀਆ ਦੀ ਲੋਹੜੀ ਦਾ ਪਲਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਸ਼ਰਮੀਲਾ ਕੌਰ ਵਲੋ ਪਹਿਲੀ ਬਾਰ ਬੈਲਜੀਅਮ ਸੰਤਿਰੁਧਨ ਵਿਚ ਅਯੋਜਨ ਕੀਤਾ ਗਿਆ ਜਿਸ ਵਿਚ ਸਾਰੇ ਬੈਲਜੀਅਮ ਦੀਆ ਮਾਂਵਾ ਨੇ ਆਪਣੀਆ ਬੇਟੀਆ ਨਾਲ ਹਾਜਰੀ ਭਰੀ । ਇਸ ਮੌਕੇ ਤੇ ਸ਼ਹਿਰ ਦੀ ਮੈਅਰ ਫੇਰਲੇ ਹੈਰਨਸ ਨੇ ਬੋਲਦਿਆ ਕਿਹਾ ਕਿ ਜਮਾਨਾ ਬਦਲ ਚੁਕਾ ਹੈ । ਇਸ ਲਈ ਧੀਆਂ ਅਤੇ ਪੁਤਰਾਂ ਵਿਚ ਕੌਈ ਫਰਕ ਨਹੀ ਰਿਹਾ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਧੀਆਂ ਨੂੰ ਵੀ ਪੁਤਰਾਂ ਜਿਨਾਂ ਸਤਿਕਾਰ ਦਿਤਾ ਜਾਵੇ। ਮੈਅਰ ਨੇ ਇਸ ਪਹਿਲ ਕਦਮੀ ਦਾ ਆਪਣੇ ਸ਼ਹਿਰ ਵਿਚ ਸਵਾਗਤ ਕੀਤਾ ਅਤੇ ਹਰ ਤਰਾਂ ਦੇ ਸਹਿਯੋਗ ਦੀ ਗੱਲ ਕਹੀ ਝਲਕ ਪੰਜਾਬ ਦੀ ਡੀ ਜੇ ਵਲੋ ਇਸ ਮੌਕੇ ਤੇ ਜਿਥੇ ਪੰਜਾਬੀ ਗਾਣਿਆਂ ਤੇ ਪੰਜਾਬਣਾ ਨੂੰ ਨੱਚਣ ਲਈ ਮਜਬੂਰ ਕਰ ਦਿਤਾ। ਉਥੇ ਨਾਲ ਹੀ ਮੈਡਮ ਰਣਜੀਤ ਕੌਰ ਕਪੂਰ ਅਤੇ ਸਾਥਣਾ ਵਲੋ 60 ਧੀਆ ਦੀ ਲੌਹੜੀ ਮੌਕੇ ਧੀਆ ਨੂੰ ਸਨਮਾਨ ਪੱਤਰ ਦਿਤੇ ਅਤੇ ਲੌਹੜੀ ਪਾਈ ਪਰਬੰਧਕਾਂ ਵਲੋ ਸਫਲ ਹੋਏ ਲੌਹੜੀ ਦੇ ਇਸ ਪ੍ਰੋਗਰਾਮ ਲਈ ਸਭ ਦਾ ਧੰਨਵਾਦ ਕੀਤਾ ਅਤੇ ਹਮੇਸ਼ਾ ਸਹਿਯੋਗ ਦੀ ਮੰਗ ਕੀਤੀ ।
ਸ਼ਹਿਰ ਦੀ ਮੈਅਰ ਸੰਬੌਧਨ ਕਰਦੀ ਕੋਈ ਅਤੇ ਸਨਮਾਨ ਹਾਸਲ ਕਰਦੀਆ ਮਾਵਾ ਤਸਵੀਰ ਭੋਗਲ ਬੈਲਜੀਅਮ

Geef een reactie

Het e-mailadres wordt niet gepubliceerd. Vereiste velden zijn gemarkeerd met *