ਡਿਪਟੀ ਕਮਿਸ਼ਨਰ ਨੇ ਸੁਖਜੀਤ ਮੈਗਾ ਫੂਡ ਪਾਰਕ ਦਾ ਦੌਰਾ ਕਰਕੇ ਪ੍ਰਗਤੀ ਦਾ ਲਿਆ ਜਾਇਜ਼ਾ

ਫਗਵਾੜਾ 16 ਜਨਵਰੀ (ਅਸ਼ੋਕ ਸ਼ਰਮਾ-ਪਰਵਿੰਦਰ ) ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉ¤ਪਲ ਨੇ ਅੱਜ ਸੁਖਜੀਤ ਮੈਗਾ ਫੂਡ ਪਾਰਕ, ਰਿਹਾਣਾ ਜੱਟਾਂ ਦਾ ਦੌਰਾ ਕਰਕੇ ਇਸ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ•ਾਂ ਮੈਗਾ ਫੂਡ ਪਾਰਕ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਪ੍ਰਧਾਨਗੀ ਕੀਤੀ ਅਤੇ ਮੈਗਾ ਫੂਡ ਪਾਰਕ ਦੇ ਕੋਲਡ ਸਟੋਰ, ਮੱਕੀ ਪ੍ਰੋਸੈਸਿੰਗ ਪਲਾਂਟ ਅਤੇ ਹੋਰਨਾਂ ਯੂਨਿਟਾਂ ਦਾ ਨਿਰੀਖਣ ਕੀਤਾ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ•ਾਂ ਕਿਹਾ ਕਿ ਸੂਬੇ ਵਿਚ ਸਨਅਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਜੀਅ-ਤੋੜ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਸਦਕਾ ਦੁਆਬਾ ਖੇਤਰ ਜਲਦ ਹੀ ਰਾਜ ਦੀ ਮੱਕੀ ਪ੍ਰੋਸੈਸਿੰਗ ਹੱਬ ਬਣਨ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਇਥੇ ਮਾਰਚ ਤੱਕ ਸਾਲਾਨਾ ਦੋ ਲੱਖ ਟਨ ਤੋਂ ਵੱਧ ਮੱਕੀ ਨੂੰ ਪ੍ਰੋਸੈਸ ਕਰਨ ਦੀ ਸਮਰੱਥਾ ਵਾਲਾ ‘ਸੁਖਜੀਤ ਮੈਗਾ ਫੂਡ ਪਾਰਕ’ ਚਾਲੂ ਹੋ ਜਾਵੇਗਾ।
ਇਸ ਮੌਕੇ ਪਾਰਕ ਦੇ ਡਾਇਰੈਕਟਰ ਸ੍ਰੀ ਭਵਦੀਪ ਸਰਦਾਨਾ ਨੇ ਦੱਸਿਆ ਕਿ 55 ਏਕੜ ਰਕਬੇ ਵਿਚ ਤਿਆਰ ਹੋਣ ਜਾ ਰਹੇ ਅਤਿ-ਆਧੁਨਿਕ ਮਸ਼ੀਨਰੀ ਨਾਲ ਲੈਸ ਰੋਜ਼ਾਨਾ 600 ਟਨ ਮੱਕੀ ਦੀ ਪ੍ਰੋਸੈਸਿੰਗ ਕਰਨ ਵਾਲੇ ਇਸ ਪਾਰਕ ਦਾ ਮਕਸਦ ਮੱਕੀ ਦੀ ਵੱਡੀ ਮੰਗ ਪੈਦਾ ਕਰਨਾ ਹੈ, ਜੋ ਕਿ ਬਹੁਤ ਘੱਟ ਪਾਣੀ ਵਾਲੀ ਫ਼ਸਲ ਹੈ। ਇਸ ਨਾਲ ਜਿਥੇ ਸੂਬੇ ਵਿਚ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਤੋੜਨ ਵਿਚ ਸਹਾਇਤਾ ਮਿਲੇਗੀ ਉਥੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸਾਵਾਂ ਵੀ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਰਾਹੀਂ ਹੋਣ ਵਾਲੇ ਪ੍ਰਦੂਸ਼ਣ ਤੋਂ ਵੀ ਨਿਜ਼ਾਤ ਮਿਲੇਗੀ। ਉਨ•ਾਂ ਕਿਹਾ ਕਿ ਇਹ ਪਾਰਕ 60 ਹਜ਼ਾਰ ਟਨ ਦੀ ਸਟੋਰੇਜ ਸਮਰੱਥਾ ਰੱਖਣ ਵਾਲੀ ਸਟੇਟ ਆਫ ਆਰਟ ਕੋਲਡ ਚੇਨ ਬਣੇਗੀ, ਜਿਥੇ ਕਿਸਾਨਾਂ ਦੀ ਪੈਦਾਵਾਰ ਨੂੰ ਸੁਰੱਖਿਅਤ ਰੱਖਣ ਅਤੇ ਸਟੋਰ ਕਰਨ ਲਈ ਅਤਿ-ਆਧੁਨਿਕ ਤਿੰਨ ਕੋਲਡ ਚੇਨ ਅਤੇ ਤਿੰਨ ਸਿਲੋ ਤਿਆਰ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਵਧੀਆ ਨੀਤੀਆਂ ਅਤੇ ਪਹਿਲਕਦਮੀਆਂ ਸਦਕਾ ਇਸ ਪ੍ਰਾਜੈਕਟ ਨੂੰ ਨਿਰਵਿਘਨ ਚਲਾਉਣਾ ਸੰਭਵ ਹੋਇਆ ਹੈ।
ਇਸ ਮੌਕੇ ਸ੍ਰੀ ਧੀਰਜ ਸਰਦਾਨਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਚਾਲੂ ਹੋਣ ਦੇ ਆਪਣੇ ਅੰਤਿਮ ਪੜਾਅ ਵਿਚ ਹੈ ਅਤੇ ਉਮੀਦ ਹੈ ਕਿ ਮਾਰਚ ਤੱਕ ਇਥੇ ਕੰਮ ਸ਼ੁਰੂ ਹੋ ਜਾਵੇਗਾ। ਉਨ•ਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਲਈ ਕਿਫਾਇਤੀ ਬੁਨਿਆਦੀ ਢਾਂਚੇ ਦੀ ਸਿਰਜਣਾ ਤੋਂ ਇਲਾਵਾ, ਇਹ ਪਾਰਕ ਵੱਖ-ਵੱਖ ਫ਼ਸਲਾਂ ਦੀ ਸਿੱਧੀ ਖ਼ਰੀਦ ਦੀ ਸਹੂਲਤ ਵੀ ਕਿਸਾਨਾਂ ਦੇ ਦੇਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਸ. ਗੁਰਮੀਤ ਸਿੰਘ ਮੁਲਤਾਨੀ, ਐਸ. ਡੀ. ਐਮ ਫਗਵਾੜਾ ਸ. ਗੁਰਵਿੰਦਰ ਸਿੰਘ ਜੌਹਲ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਬੀ. ਡੀ. ਪੀ. ਓ ਫਗਵਾੜਾ ਸ. ਅਮਰਜੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸ. ਕੰਵਲਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

ਤਸਵੀਰ-200-ਕੈਪਸ਼ਨਾਂ : -ਸੁਖਜੀਤ ਮੈਗਾ ਫੂਡ ਪਾਰਕ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉ¤ਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਸ. ਗੁਰਮੀਤ ਸਿੰਘ ਮੁਲਤਾਨੀ, ਐਸ. ਡੀ. ਐਮ ਫਗਵਾੜਾ ਸ. ਗੁਰਵਿੰਦਰ ਸਿੰਘ ਜੌਹਲ, ਸ੍ਰੀ ਭਵਦੀਪ ਸਰਦਾਨਾ, ਸ੍ਰੀ ਧੀਰਜ ਸਰਦਾਨਾ ਤੇ ਹੋਰ।
-ਮੈਗਾ ਫੂਡ ਪਾਰਕ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉ¤ਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ, ਸ੍ਰੀ ਭਵਦੀਪ ਸਰਦਾਨਾ ਤੇ ਹੋਰ।

Geef een reactie

Het e-mailadres wordt niet gepubliceerd. Vereiste velden zijn gemarkeerd met *