ਬੈਲਜੀਅਮ ਚ ਧੀਆਂ ਦੀ ਲੋਹੜੀ ਬਹੁਤ ਸੋਹਣੇ ਪ੍ਰਬੰਧ ਨਾਲ ਮਨਾਈ ਗਈ

ਬੈਲਜੀਅਮ 16 ਜਨਵਰੀ (ਸ੍ਰ ਹਰਚਰਨ ਸਿੰਘ ਢਿੱਲੋਂ) ਪਿਛਲੇ ਦਿਨੀ 12 ਜਨਵਰੀ ਦਿਨ ਐਤਵਾਰ ਨੂੰ ਬੈਲਜੀਅਮ ਦੇ ਸੰਤਰੂੰਧਨ ਸੈਂਟਰ ਸ਼ਹਿਰ ਵਿਚ ਇੱਕ ਬਹੁਤ ਸੋਹਣੇ ਹਾਲ ਵਿਚ ਧੀਆਂ ਦੀ ਲੋਹੜੀ ਸ਼ੰਤਰੂੰਧਨ ਦੇ ਪ੍ਰਬੰਧਿਕ ਬੀਬੀਆਂ ਅਤੇ ਸਹਿਯੋਗੀਆਂ ਦੇ ਸਾਥ ਨਾਲ ਬਹੁਤ ਸੋਹਣੇ ਪ੍ਰਬੰਧਾਂ ਨਾਲ ਮਨਾਈ ਗਈ, ਜਿਸ ਵਿਚ ਸਾਰੇ ਬੈਲਜੀਅਮ ਤੋ ਧੀਆਂ ਭੈਣਾ ਨੇ ਬਚਿਆਂ ਸਮੇਤ ਧੀਆਂ ਦੀ ਲੋਹੜੀ ਮਨਾਈ ਅਤੇ ਇਸ ਕਲਚਰਲ ਸ਼ਭਿਆਚਾਰਿਕ ਤਿਉਹਾਰ ਵਿਚ ਰੌਣਕਾ ਦਾ ਹਿਸਾ ਬਣੇ, ਭਾਵੇ ਇਹ ਤਿਉਹਾਰ ਕਿਸੇ ਵੀ ਧਰਮ ਜਾਤੀ ਨਾਲ ਸਬੰਧ ਨਹੀ ਰੱਖਦਾ ਪਰ ਫਿਰ ਵੀ ਮਿਥਿਆਸਿਕ ਦੰਦ ਕਥਾ ਚਲਦੀ ਆ ਰਹੀ ਲੋਹੜੀ ਨੂੰ ਲੰਮੇ ਸਮੇ ਤੋ ਲੋਕ ਮਨਾਉਦੇ ਆ ਰਹੇ , ਹੁਣ ਕੁਝ ਕੁ ਬਦਲਾਵ ਆ ਰਿਹਾ ਹੈ ਪਰ ਬੀਤੇ ਸਮੇ ਵਿਚ ਛੋਟੇ ਛੋਟੇ ਬੱਚੇ ਢਾਣੀਆਂ ਬਣਾ ਕੇ ਗਲੀ ਗੁਆਂਢ ਵਿਚ ਭੁੱਝੀ ਹੋਈ ਮੱਕੀ ਦੇ ਫੁੱਲੇ ਮੁਗਫਲੀ ਗੁੜ ਰਿਉੜੀਆਂ ਅਤੇ ਕੁਝ ਦਮੜੈ ਮੰਗਣ ਜਾਦੇ ਅਤੇ ਰਾਤ ਨੂੰ ਪਾਥੀਆਂ ਜਾ ਲਕੜੀਆਂ ਦਾ ਭੁੱਗਾ ਬਾਲ ਕੇ ਸਾਰੇ ਇਕੱਠੇ ਕੋ ਕੇ ਖੁਸ਼ੀਆਂ ਮਨਾਉਦੇ ਮੀਟ ਸ਼ਰਾਬ ਦਾ ਦੌਰ ਚਲਦਾ ਅਤੇ ਕਈਆਂ ਦੇ ਭਾ ਦਾ ਲੋਹੜਾ ਵੀ ਮਨਾਇਆ ਜਾਂਦਾ, ਬੀਬੀ ਪਲਵਿੰਦਰ ਕੌਰ,ਬੀਬੀ ਸ਼ਰਮੀਲਾ ਜੀ, ਜਸਪ੍ਰੀਤ ਕੌਰ ਡਿੰਪਲ ਅਤੇ ਸਾਥੀ ਬੀਬੀਆਂ ਵਲੋ ਆਏ ਹੋਏ ਸਾਰੇ ਲੋਕਾਂ ਅਤੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ,ਇਸ ਮੇਲੇ ਵਿਚ ਸੰਤਰੂੰਧਨ ਸ਼ਹਿਰ ਦੀ ਮੇਅਰ ਮੈਡਮ ਹੇਰਲੇ ਵੀ ਸ਼ਪੈਸ਼ਲ ਤੌਰ ਤੇ ਆਏ ਖਾਣ ਪੀਣ ਦੇ ਕਈ ਕਿਸਮ ਦੇ ਪਕਵਾਨ ਵੀ ਦੁਕਾਨਾਂ ਵਿਚ ਸਜੇ ਹੋਏ ਸਨ ਜਿਹਨਾ ਦਾ ਅਨੰਦ ਮਾਨਣ ਦਾ ਸਭ ਨੂੰ ਮੌਕਾ ਮਿਲਿਆ, ਮਨੀ ਡੀਜੇ ਵਾਲੇ ਨੇ ਪੰਜਾਬੀ ਗਾਣਿਆਂ ਤੇ ਸਾਰੀਆਂ ਪੰਜਾਬਣਾ ਨੂੰ ਨੱਚਣਾ ਗਿੱਧਾ ਪਾਉਣ ਦਾ ਮੌਕਾ ਦਿੱਤਾ, ਅਤੇ ਮੁਗਫਲੀ ਰਿਉੜੀਆਂ ਖਾਣ ਵਰਤਾਉਣ ਦਾ ਮੌਕਾ ਇਸ ਹਾਲ ਵਿਚ ਸਭ ਨੂੰ ਮਿਲਿਆ, ਅੱਜ ਦੇ ਸਮੇ ਦੇ ਜਿਆਦਾਤਰ ਬਚਿਆਂ ਨੂੰ ਭਾਵੇ ਪੰਜਾਬੀ ਗੁਰਮੁੱਖੀ ਪੜਨੀ ਲਿਖਣੀ ਨਾ ਆਵੇ ਪਰ ਸਿਧੂ ਮੂਸੇ ਵਾਲੇ ਦੇ ਗਾਣੇ ਸਭ ਨੂੰ ਜੁਬਾਨੀ ਯਾਦ ਹਨ, ਇਸ ਸਥਾਨ ਤੇ ਪਹੂੰਚੀਆਂ ਹੋਈਆ ਬਹੁਤ ਸਾਰੀਆਂ ਧੀਆਂ ਨੂੰ ਪ੍ਰਬੰਧਿਕਾ ਵਲੋ ਵਿਸ਼ੇਸ਼ ਸਨਮਾਣਿਤ ਕੀਤਾ, ਅਤੇ ਸਾਰੇ ਪਹੂੰਚੇ ਹੋਏ ਲੋਹੜੀ ਦੇਖਣ ਅਤੇ ਸਾਥ ਦੇਣ ਆਇਆ ਦਾ ਸਾਰੇ ਪ੍ਰਬੰਧਿਕਾ ਵਲੋ ਬਹੁਤ ਬਹੁਤ ਧੰਨਵਾਦ,

Geef een reactie

Het e-mailadres wordt niet gepubliceerd. Vereiste velden zijn gemarkeerd met *