ਖ਼ਲੀਫਾ ਅਤੇ ਤੀਰਥ ਰਾਮ ਨੇ ਕੀਤੀ ਪੰਜਾਬ ਸਰਕਾਰ ਦੇ ਦਖਲ ਦੀ ਵੀ ਮੰਗ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਕੁੱਝ ਸਮੇਂ ‘ਤੋਂ ਬੈਲਜ਼ੀਅਮ ਰਹਿੰਦੇ ਕੱਚੇ ਭਾਰਤੀਆਂ ਨੂੰ ਜਿਨ੍ਹਾਂ ਵਿੱਚ ਬਹੁਗਿਣਤੀ ਪੰਜਾਬੀਆਂ ਦੀ ਹੈ ਨੂੰ ਭਾਰਤੀ ਦੂਤਘਰ ਬਰੱਸਲਜ਼ ਵੱਲੋਂ ਨਵੇਂ ਭਾਰਤੀ ਪਾਸਪੋਰਟ ਨਹੀ ਮਿਲ ਰਹੈ ਤੇ ਨਾਂ ਹੀ ਮਿਆਦ ਪੁਗਾ ਚੁੱਕੇ ਪਾਸਪੋਰਟਾਂ ਦੀ ਮਿਆਦ ਵਧਾਈ ਜਾ ਰਹੀ ਹੈ। ਪਾਸਪੋਰਟਾਂ ਦੀ ਇਸ ਸਮੱਸਿਆ ਕਾਰਨ ਬਹੁਤੇ ਲੋਕੀਂ ਪੱਕੇ ਹੋਣੇ ਰਹਿ ਜਾਂਦੇ ਹਨ ਜਾਂ ਯੂਰਪ ਦੇ ਕਿਸੇ ਹੋਰ ਦੇਸ ਵਿਚਲੇ ਭਾਰਤੀ ਦੂਤਘਰ ‘ਤੋਂ ਕੋਈ ਜੁਗਾੜ ਲਗਾ ਕੇ ਭਾਰਤੀ ਪਾਸਪੋਰਟ ਹਾਸਲ ਕਰਦੇ ਹਨ ਜੋ ਬਹੁਤਾ ਸਸਤਾ ਸੌਦਾ ਨਹੀ ਹੁੰਦਾ। ਬੈਲਜ਼ੀਅਮ ਰਹਿੰਦੇ ਪਾਵਰਵੇਟਲਿਫਟਰ ਸ੍ਰੀ ਤੀਰਥ ਰਾਮ ਅਤੇ ਪੈਪਸੂ ਰੋਡਵੇਜ਼ ਦੇ ਨਵਨਿਯੁਕਤ ਡਾਇਰੈਕਟਰ ਸ੍ਰੀ ਪ੍ਰਸੋਤਮ ਲਾਲ ਖ਼ਲੀਫਾ ਨੇ ਪਟਿਆਲਾ ‘ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੂੰ ਮਿਲ ਲੇ ਇਸ ਸਮੱਸਿਆ ਦੇ ਹੱਲ ਲਈ ਵਿਦੇਸ ਮੰਤਰਾਲੇ ਤੱਕ ਪਹੁੰਚ ਕਰਨ ਲਈ ਇੱਕ ਮੰਗ ਪੱਤਰ ਸੌਂਪਿਆ ਹੈ। ਕਾਂਗਰਸੀ ਆਗੂ ਸ੍ਰੀ ਤੀਰਥ ਰਾਮ ਦਾ ਕਹਿਣਾ ਹੈ ਕਿ ਬਹੁਤੇ ਭਾਰਤੀਆਂ ਵਿੱਚੋਂ ਜਿਆਦਾਤਰ ਪੰਜਾਬੀ ਹਨ ਇਸ ਕਰਕੇ ਅਸੀਂ ਮਹਾਰਾਣੀ ਪ੍ਰਨੀਤ ਕੌਰ ਰਾਂਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਕਰਦੇ ਹਾਂ ਕਿ ਪੰਜਾਬ ਸਰਕਾਰ ਵੀ ਇਸ ਮਾਮਲੇ ਵਿੱਚ ਦਖਲ ਦੇਵੇ ਤਾਂ ਜੋ ਬਾਕੀ ਮੁਲਕਾਂ ਦੀ ਤਰਾਂ ਬੈਲਜ਼ੀਅਮ ਵਿਚਲਾ ਭਾਰਤੀ ਦੂਤਘਰ ਵੀ ਕੱਚੇ ਭਾਰਤੀਆਂ ਨੂੰ ਪਾਸਪੋਰਟ ਨਵਿਆਉਣ ਦੀ ਸਹੂਲਤ ਪ੍ਰਦਾਨ ਕਰੇ। ਸ੍ਰੀ ਰਾਮ ਨੇ ਮਹਾਰਾਣੀ ਦਾ ਵਿਸੇਸ਼ ‘ਤੌਰ ਤੇ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਕੁੱਝ ਮਹੀਨੇ ਪਹਿਲਾਂ ਇਕ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਪੰਜਾਬ ਮੰਗਵਾਉਣ ਵਿੱਚ ਦਖਲ ਦੇ ਕੇ ਲੋੜੀਦੀ ਮੱਦਦ ਕੀਤੀ ਸੀ ਜਿਸ ਕਰਕੇ ਨੌਜਵਾਂਨ ਦਾ ਸਸਕਾਰ ਉਸਦੇ ਪਿੰਡ ਹੋ ਸਕਿਆ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਇਸ ਸਮੱਸਿਆਂ ਦੇ ਹੱਲ ਲਈ ਜਲਦੀ ਵਿਦੇਸ ਵਿਭਾਗ ਨਾਲ ਸੰਪਰਕ ਕਰਨਗੇ। ਮਾਹਾਰਾਣੀ ਨਾਲ ਮੁਲਾਕਾਤ ਸਮੇਂ ਸ੍ਰੀ ਤੀਰਥ ਰਾਮ ਅਤੇ ਸ੍ਰੀ ਪ੍ਰਸੋਤਮ ਲਾਲ ਖ਼ਲੀਫਾ ‘ਤੋਂ ਇਲਾਵਾ ਬਾਡੀ ਬਿਲਡਰ ਕਰਨ ਕਪਿਲਾ ਵੀ ਨਾਲ ਸਨ।