ਸਾਬਕਾ ਰਾਜਾ ਅਲਬਰਟ 2 ਨੇ ਮੰਨਿਆ ਡੇਲਫਾਇਨ ਉਸ ਦੀ ਧੀ ਹੈ

ਬੈਲਜੀਅਮ 28 ਜਨਵਰੀ (ਅਮਰਜੀਤ ਸਿੰਘ ਭੋਗਲ)ਬੈਲਜੀਅਮ ਦੇ ਸਾਬਕਾ ਰਾਜਾ ਅਤੇ ਹੁਣ ਦੇ ਰਾਜੇ ਦੇ ਪਿਤਾ ਐਲਬਰਟ 2 ਨੇ ਜਵਾਨੀ ਦੇ ਸਮੇ ਵਿਚ ਆਪਣੇ ਗੈਰ ਸਬੰਧਾ ਵਿਚੋ ਇਕ ਲੜਕੀ ਡੇਲਫਾਇਨ ਨਂੂੰ ਡੀ ਐਨ ਏ ਦੇ ਨਤੀਜੇ ਤੋ ਬਾਦ ਆਪਣੀ ਧੀ ਮੰਨ ਲਿਆ ਹੈ ਅਤੇ ਆਪਣੇ ਗੋਢੇ ਟੇਕ ਦਿਤੇ ਹਨ ਜਿਸ ਨਾਲ ਉਹ ਰਾਜੇ ਦੀ ਜਾਇਦਾਦ ਦੀ 8ਵੇ ਹਿਸੇ ਦੀ ਵਾਰਿਸ ਬਣ ਜਾਵੇਗੀ 2 ਬੱਚਿਆ ਦੀ ਮਾ ਡੈਲਫਾਇਨ ਬੋਂਲ ਦੇ ਸਬੰਧ ਵਿਚ ਰਾਜੇ ਵਲੋ ਸਾਰੇ ਕੇਸ ਬੰਦ ਕਰਨ ਲਈ ਆਪਣੇ ਵਕੀਲ ਨੂੰ ਹਦਾਇਤ ਦੇ ਕੇ ਉਸ ਨੂੰ ਧੀ ਮੰਨਣ ਨਾਲ ਬੈਲਜੀਅਮ ਵਿਚ ਜਿਥੇ ਵੱਖ ਵੱਖ ਚਰਚਾ ਨੂੰ ਬੰਦ ਕਰਨ ਦਾ ਜਤਨ ਕੀਤਾ ਹੈ ਉਥੇ ਨਾਲ ਹੀ ਉਸ ਨੂੰ ਉਸ ਦਾ ਬਣਦਾ ਹੱਕ ਦਿਤਾ ਹੈ ਪਰ ਵਿਰ ਵੀ ਇਹ ਖਬਰ ਬੈਲਜੀਅਮ ਵਿਚ ਚਰਚਾ ਵਿਚ ਹੈ ।
ਤਸਵੀਰ ਰਾਜਾ ਅਲਬਰਟ ਅਤੇ ਡਲਫਾਇਨ

Geef een reactie

Het e-mailadres wordt niet gepubliceerd. Vereiste velden zijn gemarkeerd met *