ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸਰਕਾਰੀ ਸਕੂਲ ਨੂੰ ਸਮਾਰਟ ਐਲ.ਈ.ਡੀ ਦਿੱਤੀ।

ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੱਟੀਵਾਲ ਕਲਾਂ ਵਿਖੇ ਵਿਸ਼ੇਸ ਪ੍ਰੋਗਰਾਮ ਆਯੋਜਿਤ ਕੀਤਾ। ਜਿਸ ਵਿਚ ਮਿਸਰਾ ਸਿੰਘ ਨੇ ਦੱਸਿਆ ਡੀ.ਬੀ.ਜੀ ਗਰੁੱਪ ਵੱਲੋਂ ਹਰ ਸਾਲ ਦੀ ਤਰ੍ਹਾਂ ਵਿਦਿਆਰਥੀਆਂ ਵਿਚ ਗਿਆਨ ਦਾ ਵਾਧਾ ਕਰਨ ਲਈ ਕੂਇਜ਼ ਮੁਕਾਬਲੇ ਕਰਵਾਏ ਗਏ। ਮਨਜੀਤ ਕੌਰ ਨੇ ਦੇਸ਼ ਭਗਤੀ ਨਾਲ ਸਬੰਧਤ ਪ੍ਰਸ਼ਨਾਵਲੀ ਕੀਤੀ ਜਿਸਦਾ ਇਨਾ ਵਿਦਿਆਰਥੀਆਂ ਨੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤੇ। ਸਾਬਕਾ ਪ੍ਰਿੰਸੀਪਲਜ਼ ਸੁਮਨ ਆਨੰਦ, ਵੀ.ਕੇ ਮੋਦੀ, ਮਨਜੀਤ ਕੌਰ ਨੇ ਵਿਦਿਆਰਥੀਆਂ ਦੇ ਹੌਸਲੇ ਬੁਲੰਦ ਕਰਨ ਲਈ ਇਨਾਮਾਂ ਦੀ ਵੰਡ ਕੀਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਬੇਟੀ ਬਚਾਓ ਮੁਹਿੰਮ ਦੀ ਪ੍ਰਸੰਸ਼ਾ ਲਘੂ ਨਾਟਕ ਰਾਹੀਂ ਪੇਸ਼ ਕੀਤੀ। ਪ੍ਰਾਇਮਰੀ ਸਕੂਲ ਦੇ ਛੋਟੇ-ਛੋਟੇ ਕਲਾਕਾਰਾਂ ਨੇ ਗੀਤ, ਗਿੱਧਾ ਪੇਸ਼ ਕੀਤਾ। ਰਿਤਿਕਾ ਬਾਂਸਲ ਡਾਈਟੀਅਸ਼ਨ ਨੇ ਬੱਚਿਆਂ ਨੂੰ ਸਿਹਤ ਸੰਭਾਲ ਸਬੰਧੀ ਕੁਝ ਨੁਕਤੇ ਦੱਸੇ। ਡਾ.ਰਾਕੇਸ਼ ਵਰਮੀ ਨੇ ਪ੍ਰਧਾਨਗੀ ਭਾਸ਼ਣ ਕਰਦਿਆਂ ਕਿਹਾ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਿਛਲੇ ਚਾਰ ਸਾਲਾਂ ਤੋਂ ਭੱਟੀਵਾਲ ਕਲਾਂ ਵਿਖੇ ਵਿਦਿਆਰਥੀਆਂ ਦੀ ਮਦਦ ਕਰਦਾ ਆ ਰਿਹਾ। ਇਸ ਵਾਰ ਵਿਦਿਆਰਥੀਆਂ ਦੀ ਮੰਗ ਤੇ ਸਕੂਲ ਵਿਚ ਪੜਾਈ ਲਈ ਸਮਾਰਟ ਐਲ.ਈ.ਡੀ. ਦਿੱਤੀ ਗਈ। ਜਿਸਦਾ ਸਕੂਲ ਦੇ ਸਾਰੇ ਵਿਦਿਆਰਥੀ ਲਾਭ ਲੈਣਗੇ ਇਸ ਪ੍ਰੋਗਰਾਮ ਦੀ ਸ਼ਾਨ ਬੀ.ਐਸ.ਬੇਦੀ ਮੀਤ ਪ੍ਰਧਾਨ ਨੇ ਸਭ ਨੂੰ ਜੀ ਆਇਆ ਆਖਿਆ। ਨੇਹਾ ਗੁਪਤਾ, ਮੀਨਾ ਗੁਪਤਾ ਨੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਦੇਸ਼ ਭਗਤੀ ਦਾ ਜਜਬਾ ਭਰਨ ਲਈ ਬਹੁਤ ਹੀ ਸੁੰਦਰ ਗੀਤ ਪੇਸ਼ ਕੀਤੇ। ਸੁਮਨ ਆਨੰਦ ਨੇ ਵਿਦਿਆਰਥਣਾਂ ਦੀ ਤੰਦਰੁਸਤੀ ਲਈ ਯੋਗ ਸਾਧਨਾ ਦੇ ਤਾੜ ਆਸਨ ਅਤੇ ਬਟਰ ਫਲਾਈ ਆਸਨ ਸਬੰਧੀ ਜਾਣਕਾਰੀ ਦਿੱਤੀ। ਮਨਜੀਤ ਸਿੰਘ ਪੂਰਬਾ, ਮੁਹਮੰਦ ਰਮਜਾਨ ਢਿੱਲੋਂ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ। ਡਾ. ਕਮਾਲ ਅਲੀ ਖਾਨ ਬਰਾਂਡ ਐਮਬੈਸਡਰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਵਿਦਿਆਰਥੀਆਂ ਨੂੰ ਪ੍ਰੇਰਣਾ ਦਾਇਕ ਗੀਤ ਦੁਆਰਾ ਸੁੰਦਰ ਖੁਸ਼ਹਾਲ ਜੀਵਨ ਜਿਉਣ ਦੀ ਕਲਾ ਸਿਖਾਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਵਾਲ ਕਲਾਂ ਦੇ ਪ੍ਰਿੰਸੀਪਲ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾ ਦੀ ਪ੍ਰਸ਼ੰਸਾ ਕੀਤੀ। ਸਤਪਾਲ ਗੋਇਲ, ਰਾਕੇਸ਼ ਬਾਂਸਲ, ਕੇ.ਐਲ ਗੋਇਲ, ਪੂਰਣ ਸਿੰਘ ਸੈਣੀ, ਨਰਿੰਦਰ ਸਿੰਘ ਆਨੰਦ ਨੇ ਵੀ ਵਿਚਾਰ ਪੇਸ਼ ਕੀਤੇ। ਸਰਪੰਚ ਪਿੰਡ ਭੱਟੀਵਾਲ ਕਲਾਂ, ਮਾਸਟਰ ਚਰਨ ਸਿੰਘ ਲਖਵਿੰਦਰ ਸ਼ਰਮਾ ਅਤੇ ਸਕੂਲ ਦੇ ਹੈਡਟੀਚਰ, ਅਧਿਆਪਿਕਾਵਾਂ ਨੇ ਵੀ ਆਏ. ਡੀ.ਬੀ.ਜੀ ਗਰੁੱਪ ਦੀ ਟੀਮ ਦਾ ਨਿੱਘਾ ਸਵਾਗਤਅਤੇ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਵੀ ਹਾਜਿਰ ਹਰੇ ਇਹ ਜਾਣਕਾਰੀ ਮਿਸਰਾ ਸਿੰਘ ਨੇ ਦਿੱਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *