ਵਿਦੇਸ ਵਿੱਚ ਵਸਦੇ ਵੀਰਾਂ ਅਤੇ ਪਿੰਡ ਅਲਕੜੇ ਦੇ ਨਿਵਾਸੀਆਂ ਨੇ ਮਿਲ ਕੇ ਪਿੰਡ ਵਿੱਚ ਫ਼ਰੀ ਮੈਡੀਕਲ ਕੈਂਪ ਲਗਵਾਇਆ।

ਪੈਰਿਸ (ਸੁਖਵੀਰ ਸਿੰਘ ਸੰਧੂ) ਐਨ ਆਰ ਆਈ ਵੀਰਾਂ ਤੇ ਪਿੰਡ ਅਲਕੜੇ ਦੇ ਨਿਵਾਸੀਆਂ ਨੇ ਮਿਲ ਕੇ ਵਰਲਡ ਕੈਂਸਰ ਕੇਅਰ ਚੈਰੀਟੈਬਲ ਟਰੱਸਟ ਦੇ ਸਹਿਯੋਗ ਨਾਲ ਲੋਕਾਂ ਦੀ ਸਿਹਤ ਨੂੰ ਮੁੱਖ ਰਖਦੇ ਹੋਏ 28 ਜਨਵਰੀ ਨੂੰ ਪਿੰਡ ਵਿੱਚ ਫ਼ਰੀ ਮੈਡੀਕਲ ਕੈਂਪ ਲਗਵਾਇਆ ਗਿਆ।ਪੂਰਾ ਦਿੱਨ ਡਾਕਟਰਾਂ ਨਰਸਾਂ ਦੀਆ ਟੀਮਾਂ ਨੇ ਮਿਹਨਤ ਅਤੇ ਲਗਨ ਨਾਲ ਆਪਣੇ ਫ਼ਰਜ ਨੂੰ ਪਛਾਣਦੇ ਹੋਏ 357 ਲੋਕਾਂ ਨੂੰ ਚੈੱਕ ਅੱਪ ਕੀਤਾ।ਜਿਹਨਾਂ ਵਿੱਚ ਬਹੁ ਗਿਣਤੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀ ਪਾਈ ਗਈ।ਬਹੁਤੇ ਲੋਕੀ ਇਹਨਾਂ ਬੀਮਾਰੀਆ ਤੋਂ ਵੀ ਅਨਜਾਣ ਸਨ। ਔਰਤਾਂ ਨੂੰ ਘਾਤਕ ਬੀਮਾਰੀਆਂ ਤੋਂ ਵੀ ਜਾਣੂ ਕਰਵਾਇਆ ਗਿਆ।ਮੌਕੇ ਉਪਰ ਲੋੜ ਮੁਤਾਬਕ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਅੰਤ ਵਿੱਚ ਪਿੰਡ ਦੇ ਪਤਵੰਤਿਆਂ ਵਲੋਂ ਵਰਲਡ ਕੈਂਸਰ ਕੇਅਰ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *