ਨਾਵਲਕਾਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਨਾ ਜਾਹ ਬਰਮਾ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ।

ਅਸਲੋ(ਰੁਪਿੰਦਰ ਢਿੱਲੋ ਮੋਗਾ) ਕਲਮ ਦੇ ਧਨੀ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਜੋ ਵਰਤਮਾਨ ਸਮੇ ਹਾਂਗਕਾਗ ਦੇ ਨਿਵਾਸੀ ਹਨ , ਪਹਿਲਾ ਵੀ ਪਾਠਕਾ ਦੀ ਕਚਹਿਰੀ ਚ ਕਈ ਕਹਾਣੀਆ ਅਤੇ ਨਾਵਲ ਅਰਪਣ ਕਰ ਚੁੱਕੇ ਹਨ ,ਇਹਨਾ ਦਾ ਨਾਵਲ ਪੂਰਨ ਦਾ ਬਾਗ ਵਿਦੇਸ਼ਾ ਚ ਰਹਿੰਦੇ ਗੈਰ ਕਾਨੂੰਨੀ ਪੰਜਾਬੀਆ ਦੀ ਜਿੰਦਗੀ ਤੇ ਆਧਾਰਿਤ ਸੀ ਤੇ ਨਹੀ ਲੱਭਣੇ ਲਾਲ ਗੁਆਚੇ ਉਹਨਾ ਧਰਮੀ ਫੋਜੀਆ ਤੇ ਆਧਾਰਿਤ ਸੀ ਜਿਹਨਾ ਨੇ ਦਰਬਾਰ ਸਾਹਿਬ ਤੇ ਹੋਏ ਸਰਕਾਰ ਦੇ ਹਮਲੇ ਦੋਰਾਨ ਰੋਸ ਵੱਜੋ ਬਗਾਵਤ ਕਰ ਦਿੱਤੀ ਸੀ ਅਤੇ ਉਜੜੇ ਬਾਗਾ ਦੇ ਮਾਲੀ ਵੀ ਧਰਮੀ ਫੋਜੀਆ ਨਾਲ ਹੋਈ ਧੱਕੇਸ਼ਾਹੀ , ਉਹਨਾ ਦੀ ਗੁਰਬੱਤ ਭਰੀ ਜਿੰਦਗੀ ਤੇ ਆਪਣੇ ਬੱਚਿਆ ਦਾ ਧੁੰਦਲਾ ਭਵਿੱਖ ਵੇਖਦੇ ਹੋਏ ਕਈ ਧਰਮੀ ਫੋਜੀਆ ਵੱਲੋ ਵਿਦੇਸ਼ਾ ਵੱਲ ਰੁੱਖ ਕਰਨਾ ਤੇ ਆਈਆ ਮੁਸੀਬਤਾ ਤੇ ਆਧਾਰਿਤ ਸੱਚ ਨੁੰ ਬਿਆਨ ਕਰਦਾ ਸੀ ਨਾਰਵੇ ਚ ਇਹਨਾ ਦੇ ਰਿਲੀਜ ਕੀਤੇ ਨਾਵਲ ਨਾ ਜਾਹ ਬਰਮਾ ਨੂੰ ਇੱਕ ਸੱਚ ਤੇ ਆਧਾਰਿਤ ਇੱਕ ਅੱਲੜ ਕੁੜੀ ਦੀ ਕਹਾਣੀ ਹੈ ਜੋ ਆਪਣੇ ਪਰਿਵਾਰ ਨੂੰ ਗਰੀਬੀ ਦੀ ਦੱਲ ਦੱਲ ਚੋ ਕੱਢਣ ਲਈ ਸਿੰਗਾਪੁਰ ਚੇ ਪੱਕੇ ਹੋਣ ਦੀ ਖਾਤਿਰ ਕਿਸ ਕਿਸ ਪਰੇਸ਼ਾਨੀਆ ਚੋ ਗੁਜਰਦੀ ਹੈ। ਇਸ ਨਾਵਲ ਨੂੰ ਰਿਲੀਜ ਕਰਦੇ ਹੋਏ ਆਜਾਦ ਸਪੋਰਟਸ ਕੱਲਬ ਨਾਰਵੇ ਦੇ ਜੋਗਿੰਦਰ ਸਿੰਘ ਬੈਸ, ਗੁਰਦੀਪ ਸਿੰਘ, ਜਸਵੰਤ ਸਿੰਘ ਬੈਸ, ਰੁਪਿੰਦਰ ਢਿੱਲੋ ਮੋਗਾ, ਡਿੰਪੀ ਗਿੱਲ,ਹਰਮਨਪ੍ਰੀਤ ਮੋਹੀ, ਰਿੰਮੀ ਬਰਾੜ, ਸੰਨੀ ਗਿੱਲ,ਅਮਨ ਤੋ ਇਲਾਵਾ ਗੁਰਚਰਨ ਸਿੰਘ ਕੁਲਾਰ,ਮਲਕੀਤ ਸਿੰਘ ਕੁਲਾਰ, ਨਵਦੀਪ ਸ਼ਰਮਾ, ਬਿੰਦਰ ਮੱਲੀ, ਡੈਨਮਾਰਕ ਤੋ ਤੀਰਥ ਸਿੰਘ ਥਿੰਦ ਪਰਜੀਆ ਕਲਾ, ਜਿੰਦਰ ਮੱਲੀ ,ਭਾਨਾ ਬਰਾੜ ਤੇ ਬਹੁਤ ਸਾਰੇ ਪੱਤਵੰਤੇ ਸੱਜਣ ਹਾਜਿਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *