ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਗੈਂਟ ਗੁਰੂ ਘਰ ਵਿਚ ਬੜੀ ਸ਼ਰਧਾ ਨਾਲ ਮਨਾਇਆ ਗਿਆ


ਬੈਲਜੀਅਮ 12 ਫਰਵਰੀ (ਸ੍ਰ ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਪ੍ਰਬੰਧਿਕ ਸੇਵਾਦਾਰਾਂ ਅਤੇ ਸਾਰੀ ਸੰਗਤ ਨੇ ਮਿਲਕੇ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ੍ਰੀ ਅਖੰਡਪਾਠ ਸਾਹਿਬ ਕਰਵਾ ਕੇ ਬੜੀ ਸ਼ਰਧਾ ਭਾਵਨਾ ਨਾਲ ਸਾਰੇ ਸੇਵਾਦਾਰਾਂ ਵਲੋ ਤੰਨ ਮੰਨ ਧੰਨ ਕਰਕੇ ਸੇਵਾ ਨਿਭਾਉਦਿਆ ਮਨਾਇਆ ਗਿਆ, ਐਤਵਾਰ 9 ਫਰਵਰੀ ਨੂੰ ਭੋਗ ਤੋ ਉਪਰੰਤ ਗੁਰਦੁਆਰਾ ਮਾਤਾ ਸਾਹਿਬ ਕੌਰ ਸਿੱਖ ਅਕੈਡਮੀ ਐਜੁਕੇਸ਼ਨ ਦੇ ਬਚਿਆ ਨੇ ਜਥਿਆਂ ਵਿਚ ਭਗਤ ਜੀ ਦੇ ਜੀਵਨ ਕਾਲ ਅਤੇ ਭਗਤ ਰਵਿਦਾਸ ਜੀ ਦੇ ਉਚਾਰੇ ਹੋਏ ਸ਼ਬਦ ਬਹੁਤ ਪਿਆਰ ਨਾਲ ਸਟੇਜ ਤੇ ਹਾਜਰੀ ਭਰਦੇ ਹੋਏ ਵਾਰੀ ਵਾਰੀ ਸੰਗਤਾਂ ਦੇ ਸਾਥ ਨਾਲ ਮਿਲਕੇ ਗਾਇਨ ਕੀਤੇ , ਗੈਂਟ ਗੁਰੂ ਘਰ ਵਿਚ ਧਾਰਮਿਕ ਵਿਦਿਆ ਲੈਦੇ ਹੋਏ ਤਕਰੀਬਨ 30 ਕੁ ਬੱਚੇ ਹਨ ਜਿਹਨਾ ਦੀਆਂ ਹਰ ਐਤਵਾਰ ਨੂੰ ਗੁਰਮੱਤ ਜਮਾਤ ਵਿਚ ਸੇਵਾਦਾਰਾ ਵਲੋ ਬੜੀ ਲਗਨ ਨਾਲ ਸੇਵਾ ਨਿਭਾਈ ਜਾਦੀ ਹੈ, ਭਾਰਤ ਤੋ ਬਾਹਰ ਵਸਦੇ ਪ੍ਰਦੇਸਾ ਦੀ ਧਰਤੀ ਤੇ ਸੇਵਾ ਭਾਵਨਾ ਵਾਲਿਆ ਦੇ ਉਦਮ ਸਦਕਾ ਪੰਜਾਬੀ ਆਪਣੇ ਬਚਿਆਂ ਨੂੰ ਸਿੱਖ ਧਰਮ ਨਾਲ ਜੋੜੀ ਰੱਖਣ ਲਈ ਬਹੁਤ ਉਦਮ ਉਪਰਾਲੇ ਗੁਰੂ ਘਰਾਂ ਚ ਧਾਰਮਿਕ ਪੰਜਾਬੀ ਬੋਲੀ ਅਤੇ ਸ਼ਬਦ ਕੀਰਤਨ ਸਿੱਖ ਇਤਿਹਾਸ ਨਾਲ ਜੋੜੀ ਰੱਖਣ ਦਾ ਖਾਸ ਪ੍ਰਬੰਧ ਕਰਦੇ ਹਨ ਬਹੁਤ ਵੱਡਾ ਉਪਰਾਲਾ ਹੈ ਅਤੇ ਸਾਰੇ ਪੰਜਾਬੀਆਂ ਨੂੰ ਹਰ ਹਾਲਤ ਵਿਚ ਜਾਰੀ ਰੱਖਣਾ ਚਾਹੀਦਾ ਹੈ, ਸਿੱਖੀ ਬਾਣੇ ਸੋਹਣੇ ਦੁਮਾਲੇ ਸੋਹਣੀਆਂ ਦਸਤਾਰਾ ਨਾਲ ਸਜੈ ਹੋਏ ਦੀਵਾਨ ਹਾਲ ਦੀ ਸਟੇਜ ਤੇ ਸ਼ਬਦ ਕੀਰਤਨ ਕਰਦੇ ਹੋਏ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਧੀਆਂ ਪੁੱਤਰ ਬਹੁਤ ਸੋਹਣੇ ਲਗਦੇ ਹਨ,ਭਾਵੇ ਯੂਰਪ ਦੀ ਧਰਤੀ ਤੇ ਸਾਨੂੰ ਵਿਲੱਖਣ ਪਹਿਰਾਵੇ ਵਿਚ ਪਬਲਿਕ ਥਾਵਾ ਤੇ ਵਿਚਰਨਾ ਅਸਾਨ ਨਹੀ ਹੈ ਅਤੇ ਕਈ ਮੁਸ਼ਕਲਾਂ ਦਾ ਸਹਮਣਾ ਵੀ ਕਰਨਾ ਪੈਂਦਾ ਹੈ ਪਰ ਫਿਰ ਵੀ ਗੁਰੂ ਸਾਹਿਬ ਸਿੱਖ ਦੇ ਅੰਗ ਸੰਗ ਸਹਾਈ ਹੂੰਦੇ ਹੋਏ ਹਮੇਸ਼ਾ ਚੜਦੀ ਕਲਾ ਬਖਸ਼ਦੇ ਰਹਿੰਦੇ ਹਨ, ਸੋ ਪੰਜਾਬੀਉ ਆਪਣੇ ਜੀਵਨ ਦੇ ਚੰਗੇ ਭਵਿਖ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾ ਕੇ ਬੁਢਾਪੇ ਵਿਚ ਬੱਚੇ ਤੁਹਾਡੀ ਡੰਗੋਰੀ ਬਣ ਕੇ ਸਪੂੰਤ ਬਣਨ ਤਾਂ ਆਪਣੇ ਬਚਿਆ ਦੇ ਦਿਲਾ ਵਿਚ ਗੁਰੂ ਸਾਹਿਬ ਜੀ ਦਾ ਪਿਆਰ ਗੁਰ ਇਤਿਹਾਸ ਗੁਰਬਾਣੀ ਸ਼ਬਦ ਕੀਰਤਨ ਨਾਲ ਜੋੜਦੇ ਹੋਏ ਗੁਰੂ ਘਰਾਂ ਵਿਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿਚ ਲਿਜਾਇਆ ਕਰੋ,ਜਥਿਆਂ ਦੇ ਸ਼ਬਦ ਕੀਰਤਨ ਤੋ ਉਪਰੰਤ ਗੁਰੂ ਘਰ ਦੇ ਵਜੀਰ ਭਾਈ ਮਨਿੰਦਰ ਸਿੰਘ ਖਾਲਸਾ ਜੀ ਨੇ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਸ਼ਬਦਾ ਦਾ ਵੇਰਵਾ ਦਸਿਆ ਅਤੇ ਸਾਰੀ ਸੰਗਤ ਨਾਲ ਮਿਲਕੇ ਭਗਤ ਰਵਿਦਾਸ ਜੀ ਦੇ ਪਿਆਰ ਵਿਚ ਸ਼ਬਦ ਗਾਇਣ ਕੀਤੇ ਅਰਦਾਸ ਉਪਰੰਤ ਗੁਰੂ ਕਾ ਅਟੂੱਟ ਲੰਗਰ ਵਰਤਾਇਆ ਗਿਆ,
ਗੈਂਟ ਗੁਰੂ ਘਰ ਦੇ ਪ੍ਰਬੰਧਿਕਾਂ ਵਲੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ 11 ਅਪ੍ਰੈਲ ਦਿਨ ਸਨੀਚਰਵਾਰ ਨੂੰ ਨਗਰ ਕੀਰਤਨ ਸਜਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ, ਸਾਰੇ ਮਿਲਕੇ ਸਿੱਖ ਵਿਰਸਾ ਸਿੱਖ ਧਰਮ ਸਿੱਖ ਇਤਿਹਾਸ ਇਹਨਾ ਦੇਸ਼ਾ ਵਿਚ ਇਥੋ ਦੇ ਵਸਨੀਕ ਲੋਕਾਂ ਤੱਕ ਪਹੂੰਚਾਉਣ ਦੀ ਕੋਸ਼ਿਸ਼ ਕਰੀਏ,

Geef een reactie

Het e-mailadres wordt niet gepubliceerd. Vereiste velden zijn gemarkeerd met *