ਗੁਰਮਤਿ ਚਾਨਣ ਕੋਰਸ ਵੱਲੋਂ ਆਲਕਨ ਅਤੇ ਬਰੱਸਲਜ਼ ਵਿਖੇ ਗੁਰਮਤਿ ਵਿਚਾਰਾਂ ਸ਼ਨੀਵਾਰ ਅਤੇ ਐਤਵਾਰ ਨੂੰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਗੁਰਦਵਾਰਾ ਸਿੰਘ ਸਭਾ ਆਲਕਨ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਸਦਕਾ ਇੱਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਗੁਰਮਤਿ ਚਾਨਣ ਕੋਰਸ ਇੰਗਲੈਂਡ ‘ਤੋਂ ਭਾਈ ਤਰਸੇਮ ਸਿੰਘ ਖਾਲਸਾ ਅਤੇ ਭਾਈ ਰਮਨ ਸਿੰਘ ਖਾਲਸਾ ਹੋਰੀਂ ਸ਼ਨੀਵਾਰ ਸਾਂਮ ਸਾਢੇ ਪੰਜ ਵਜੇ ‘ਤੋਂ ਸਾਢੇ ਅੱਠ ਵਜੇ ਤੱਕ ਅਤੇ ਐਤਵਾਰ ਦੇ ਦੀਵਾਨਾਂ ਵਿੱਚ ਸਾਢੇ ਗਿਆਰਾਂ ‘ਤੋਂ ਦੁਪਹਿਰ 2 ਵਜੇ ਤੱਕ ਸਿੱਖ ਸੰਗਤ ਨੂੰ ਨਿਰੋਲ ਗੁਰਬਾਣੀ ਕਥਾ-ਵਿਚਾਰਾਂ ਰਾਂਹੀ ਗੁਰਬਾਣੀ ਦੀ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਵਿਆਖਿਆ ਕਰ ਕੇ ਨਿਹਾਲ ਕਰਨਗੇ।
ਐਤਵਾਰ ਸਾਂਮ ਦੇ ਦੀਵਾਨਾਂ ਸਮੇਂ ਬਰੱਸਲਜ਼ ਦੀ ਨਾਨਕ ਨਾਮ ਲੇਵਾ ਸੰਗਤ ਵੱਲੋਂ ਕਰਵਾਏ ਜਾਂਦੇ ਹਫਤਾਵਾਰੀ ਸਮਾਂਗਮਾ ਦੇ ਸਾਂਮ ਦੇ ਦੀਵਾਨਾਂ ਵਿੱਚ ਸਾਢੇ ਪੰਜ ਵਜੇ ‘ਤੋਂ ਅੱਠ ਵਜੇ ਤੱਕ ਗੁਰਮਤਿ ਚਾਨਣ ਕੋਰਸ ਇੰਗਲੈਂਡ ਵੱਲੋਂ ਗੁਰਬਾਣੀ ਕਥਾ ਵੀਚਾਰਾਂ ਰਾਹੀਂ ਸੰਗਤ ਵਿੱਚ ਹਾਜਰੀ ਭਰੀ ਜਾਵੇਗੀ। ਜਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਤਿ ਯੂਰਪ ਭਰ ਵਿੱਚ ਇਹ ਸਮਾਗਮ ਹੋ ਰਹੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *