ਬੈਲਜ਼ੀਅਮ ਵਿੱਚ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ ਵਿੱਚ ਪੰਜਾਬੀ ਮੁੰਡੇ ਨੇ ਜਿੱਤਿਆ ਦੂਜਾ ਸਥਾਨ

ਬੈਲਜ਼ੀਅਮ – ਪ੍ਰਦੇਸੀ ਜਾ ਵਸੇ ਪੰਜਾਬੀ ਜਿੱਥੇ ਸਖ਼ਤ ਮਿਹਨਤ ਨਾਲ ਆਰਥਿਕ ਤੌਰ ਤੇ ਮਜਬੂਤ ਹੋਏ ਹਨ ਉੱਥੇ ਉਹਨਾਂ ਦੀ ਸੁਹਿਰਦ ਨਵੀਂ ਪੰਨੀਰੀ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੀ ਹੈ। ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਚ ਰਹਿੰਦੇ ਜੋਧਪੁਰੀ ਪਰਿਵਾਰ ਦੇ 16 ਸਾਲਾਂ ਪੁੱਤਰ ਵਿਸ਼ਵ ਅਜੀਤ ਸਿੰਘ ਨਿੱਕੂ ਨੇ ਪਿਛਲੇ ਦਿਨੀ ਵੈਸਟ ਫਲਾਂਦਰਨ ਸੂਬੇ ਦੇ ਸ਼ਹਿਰ ਕੋਰਤਰਿਕ ਵਿੱਚ ਹੋਈ ਵੈਸਟ ਫਲਾਮਿਸ਼ ਕਰਾਟੇ ਚੈਂਪੀਅਨਸਿ਼ੱਪ ਵਿੱਚ ਜਪਾਨ ਕਰਾਟੇ ਕਲੱਬ ਈਪਰ ਵੱਲੋਂ ਪਹਿਲੀ ਵਾਰ ਭਾਗ ਲੈਂਦਿਆਂ ਅਪਣੀ ਉਮਰ ਦੇ ਵਰਗ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਵੈਸਟ ਫਲਾਮਿਸ਼ ਸਟੇਟ ਚੈਂਪੀਅਨਸਿ਼ੱਪ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਨ ਵਾਲਾ ਵਿਸ਼ਵ ਅਜੀਤ ਸਿੰਘ ਪਹਿਲਾ ਪੰਜਾਬੀ ਮੁੰਡਾਂ ਹੈ ਜੋ ਬੇਸੱਕ ਹੁਣ ਬੈਲਜ਼ੀਅਮ ਨਾਗਰਿਕ ਹੈ ਪਰ ਪੰਜਾਬ ਦੇ ਬਰਨਾਲਾ ਜਿ਼ਲ੍ਹੇ ਦੇ ਪਿੰਡ ਜੋਧਪੁਰ ਦਾ ਜੰਮਪਲ ਅਤੇ ਮਰਹੂਮ ਨਕਸਲਾਈਟ ਸਰਪੰਚ ਅਮਰਜੀਤ ਸਿੰਘ ਦਾ ਪੋਤਰਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *