ਜੱਗ ਤੇ ਜੌ ਬੀਤ ਰਹੀ ਨਾ ਗੱਲ ਕੋਈ ਚੰਗੀ ਏ
ਬੇਮਤਲਬ ਹੀ ਨੇ ਲੜ ਰਹੇ ਇਕ ਦੂਜੇ ਦੀ ਕਰਦੇ ਭੰਡੀ ਏ
ਕਹਿੰਦੇ ਗੀਤਕਾਰ ਬਹੁਤੀ ਲੱਚਰਤਾ ਨੇ ਫਲਾ ਰਹੇ
ਬੰਦ ਕਿੳ ਨਹੀ ਕਰਦੇ ਸੁਣਨਾ ਆਪਾ ਖੁਦ ਇੰਨਾ ਨੂੰ ਚੜਾ ਰਹੇ
ਨਾ ਇਸ ਤਰ੍ਹਾ ਕਦੇ ਲੱਚਰਤਾ ਦੀ ਬੰਦ ਹੋਣੀ ਮੰਡੀ ਏ
ਜੱਗ ਤੇ ਜੋ ਬੀਤ ਰਹੀ ਨਾ ਗੱਲ ਕੋਈ ਬਹੁਤੀ ਚੰਗੀ ਏ
ਰਾਜਨਿਤਿਕ ਲੋਕ ਆਪਾ ਨੂੰ ਲੁੱਟ ਕੇ ਖਾ ਰਹੇ
ਲੋਕਾ ਦੀਆ ਵੇਚ ਘਰ ਜਮੀਨਾ ਖੁਦ ਮਹਿਲ ਉਸਾਰ ਰਹੇ
ਕਿੳ ਨਹੀ ਕਰਦੇ ਇਕ ਹੋਕੇ ਵਿਰੋਧ ਇੰਨ੍ਹਾ ਦਾ ਆਈ ਆਰਥਿਕ ਮੰਦੀ ਏ
ਜੱਗ ਤੇ ਜੋ ਬੀਤ ਰਹੀ ਨਾ ਗੱਲ ਕੋਈ ਬਹੁਤੀ ਚੰਗੀ ਏ
ਨਸ਼ਿਆ ਦੀ ਨਾ ਗੱਲ ਕਰਦਾ ਕੋਈ ਹਿੰਦੀ ਪੰਜਾਬੀ ਪਿੱਛੇ ਪੈ ਗਏ ਨੇ
ਅਣਆਈਆ ਮੌਤਾ ਨੇ ਨੋਜਵਾਨ ਮਰਨ ਲੱਗੇ ਨਸ਼ੇ ਕਈ ਘਰ ਉਜਾੜ ਕੇ ਲੈ ਗਏ ਨੇ
“ਰਜਨੀਸ਼” ਨਸ਼ੇ ਦਾ ਖਾਤਮਾ ਨੇ ਕਰੇ ਕੋਈ ਇਹ ਰਾਜਨੀਤੀ ਬੜੀ ਗੰਦੀ ਏ
ਜੱਗ ਤੇ ਜੋ ਬੀਤ ਰਹੀ ਨਾ ਗੱਲ ਕੋਈ ਬਹੁਤੀ ਚੰਗੀ ਏ
ਹੱਥ ਲਿਖਤ✍️ਰਜਨੀਸ਼ ਗਰਗ