ਸੈਦੋਵਾਲ ਦਾ ਕਬੱਡੀ ਕੱਪ 19 ਤੇ 20 ਨੂੰ


ਕਪੂਰਥਲਾ
ਸ਼੍ਰੀ ਗੁਰੂ ਰਾਮ ਦਾਸ ਸਪੋਰਟਸ ਐਂਡ ਕਲਚਰਲ ਕਲੱਬ ਰਜ਼ਿ ਵਲੋ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਸਵ ਜੱਥੇਦਾਰ ਜਸਵੰਤ ਸਿੰਘ ਵੜੈਚ,ਸਵ ਸ਼ਹੀਦ ਬਲਜੀਤ ਸਿੰਘ ਤੇ ਸਵ ਜਸਵੀਰ ਸਿੰਘ ਹੁੰਦਲ ਦੀ ਯਾਦ ਨੂੰ ਸਮਰਪਿਤ 17ਵਾਂ 2 ਦਿਨਾਂ ਕਬੱਡੀ ਕੱਪ ਪਿੰਡ ਸੈਦੋਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਕਰਨ ਸਿੰਘ ਖੋਸਾ ਨੇ ਦੱਸਿਆ ਕਿ ਕਬੱਡੀ ਕੱਪ ਵਿਚ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਅੱਠ ਟੀਮਾਂ ਵਿਚਕਾਰ ਫਸਵੇ ਮੁਕਾਬਲੇ ਹੋਣਗੇ। ਜੇਤੂ ਟੀਮ ਨੂੰ ਪਹਿਲਾ ਇਨਾਮ ਤਿੰਨ ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ ਦੋ ਲੱਖ ਰੁਪਏ ਦਿੱਤਾ ਜਾਵੇਗਾ। ਬੈਸਟ ਰੇਡਰ ਤੇ ਜਾਫੀ ਨੂੰ ਕੁਲਦੀਪ ਸਿੰਘ ਯੂਐਸਏ ਤੇ ਸੁੱਖੀ ਬੈਂਸ ਯੂਕੇ ਵਲੋ ਅਲਟੋ ਕਾਰਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਖੇਡ ਮੇਲੇ ਵਿਚ ਕਬੱਡੀ ਪਿੰਡ ਪੱਧਰ ਓਪਨ, 72 ਕਿਲੋ, 50 ਕਿਲੋ ਅਤੇ ਵਾਲੀਵਾਲ ਓਪਨ ਪਿੰਡ ਪੱਧਰ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਖੇਡ ਮੇਲੇ ਦਾ ਉਦਘਾਟਨ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ ਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਲੋ ਕੀਤਾ ਜਾਵੇਗਾ। ਜਦਕਿ ਇਨਾਮਾਂ ਦੀ ਵੰਡ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋ ਕੀਤੀ ਜਾਵੇਗੀ। ਖੇਡ ਮੇਲੇ ਵਿਚ ਵੱਖ ਵੱਖ ਪੰਜਾਬੀ ਗਾਇਕਾਂ ਦਾ ਖੁਲ੍ਹਾ ਅਖਾੜਾ ਵੀ ਲਗਾਇਆ ਜਾਵੇਗਾ

Geef een reactie

Het e-mailadres wordt niet gepubliceerd. Vereiste velden zijn gemarkeerd met *