ਭਾਰਤ ਅਤੇ ਬੈਲਜ਼ੀਅਮ ਵਿੱਚ ਸਮਾਜਿਕ ਸੇਵਾਵਾਂ ਬਦਲੇ ਸ: ਸ਼ੇਰਗਿੱਲ ਸਨਮਾਨਿਤ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਪਣੇ ਪਿਛੋਕੜ ਉਰਾਖੰਡ ਵਿੱਚ ਅਤੇ ਕਰਮ ਭੂਮੀ ਬੈਲਜ਼ੀਅਮ ਵਿੱਚ ਪਿਛਲੇ ਕਈ ਦਹਾਕਿਆਂ ‘ਤੋਂ ਅਪਣੇ ਭਾਈਚਾਰੇ ਲਈ ਸਮਾਜਿਕ ਅਤੇ ਆਰਥਿਕ ਸੇਵਾਵਾਂ ਨਿਭਾ ਰਹੇ ਸਰਦਾਰ ਤਰਸੇਮ ਸਿੰਘ ਸ਼ੇਰਗਿੱਲ ਨੂੰ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰਿਆਲ ਨਿਸ਼ਾਕ ਦੁਆਰਾ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸ਼ੇਰਗਿੱਲ ਪਰਿਵਾਰ ਬਹੁਤ ਸਾਰੇ ਸਮਾਜਿਕ, ਆਰਥਿਕ ਅਤੇ ਧਾਰਮਿਕ ਕਾਰਜਾਂ ਵਿੱਚ ਖੁਲਦਿਲੀ ਨਾਲ ਹਿੱਸਾ ਪਾਂਉਦਾ ਆ ਰਿਹਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *