ਕੁੱਖ ਚ ਕਤਲ


ਉਹ ਪਿੰਡ ਮੇਰੇ ਦੀ ਕੁੜੀ

ਵਿੱਚ ਸ਼ਹਿਰ ਦੀਆ ਗਲੀਆ ਦੇ

ਕਈ ਅੱਖਾਂ ਦੇ ਬੋਝਾ ਨੂੰ ਲੈ ਕੇ ਸੀ ਚੱਲ ਰਹੀ,

ਮਾਂ ਦੀ ਚੁੰਨੀ, ਪਿਉ ਦੀ ਪੱਗ

ਘਰ ਦੀਆ ਮਜਬੂਰੀਆ ਨੂੰ ਰੱਖ ਦਿਮਾਗ ਚ

ਮੁਸੀਬਤਾ ਆਪਣੀਆ ਨੂੰ ਸੀ ਠੱਲ ਰਹੀ,

ਉਸ ਵੱਲ ਵੱਧ ਰਹੇ ਗਲਤ ਹੱਥਾ ਨੇ

ਜੇ ਇੱਜਤ ਉਸਦੀ ਕਰੀ ਹੁੰਦੀ,

ਫਿਰ ਸਾਇਦ ਕਦੇ ਵੀ ਧੀ ਕਿਸੇ ਦੀ

ਵਿੱਚ ਕੁੱਖ ਦੇ ਨਾ ਮਰੀ ਹੁੰਦੀ ।

ਫਿਰ ਸਾਇਦ ਕਦੇ ਵੀ ਧੀ ਕਿਸੇ ਦੀ

ਇੰਝ ਸੜਕਾ ਤੇ ਨਾ ਡਰੀ ਹੁੰਦੀ ।

ਕਾਲਜ ਦਾ ਸਮਾਂ ਪੂਰਾ ਕਰਕੇ

ਘਰ ਆਉਣ ਵਾਲੇ ਰਾਸਤੇ ਨੂੰ

ਬੱਸ ਸਫਰ ਰਾਹੀ ਖਤਮ ਕਰਦੀ ਐ,

ਸਹਿਮੀ ਸਹਿਮੀ,ਪਲਕਾ ਝੁਕੀਆ

ਅੱਖਾ ਦੇ ਵਿੱਚ ਅਨੇਕਾ ਸੁਪਨੇ

ਸੁਪਨੇ ਆਪਣਿਆ ਨਾਲ ਲੜਦੀ ਐ,

ਰਜਨੀਸ਼ ਨਜ਼ਰਾ ਜੇ ਆਪਣੀਆ ਮੈਲੀਆ ਨਾ ਹੁੰਦੀਆ

ਉਹ ਵੀ ਬਹੁਤਾ ਪੜ੍ਹੀ ਹੁੰਦੀ,

ਫਿਰ ਸਾਇਦ ਕਦੇ ਵੀ ਧੀ ਕਿਸੇ ਦੀ

ਵਿੱਚ ਕੁੱਖ ਦੇ ਨਾ ਮਰੀ ਹੁੰਦੀ ।

ਫਿਰ ਸਾਇਦ ਕਦੇ ਵੀ ਧੀ ਕਿਸੇ ਦੀ

ਇੰਝ ਸੜਕਾ ਤੇ ਨਾ ਡਰੀ ਹੁੰਦੀ ।

ਲਿਖਤ✍️ਰਜਨੀਸ਼ ਗਰਗ

Geef een reactie

Het e-mailadres wordt niet gepubliceerd. Vereiste velden zijn gemarkeerd met *