ਪ੍ਰੈਸ ਨੋਟ
ਪਟਿਆਲਾ (੧੦ ਮਾਰਚ) ਸਮਾਜ ਵਿੱਚ ਆਪਸੀ ਪਿਆਰ,ਭਾਈਚਾਰਕ-ਸਾਂਝ ਅਤੇ ਜੀਵਨ ਦੇ ਸੱਚ ਬਾਰੇ ਜਾਗਰੁਕਤਾ ਲਈ ਗੀਤ ‘ਅੱਜ-ਕੱਲ’ ਫਿਲਮ ,ਟੀ ਵੀ ਅਤੇ ਰੰਗਮੰਚ ਕਲਾਕਾਰ ਇਕਬਾਲ ਗੱਜਣ ਵਲੋਂ ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਇਕਬਾਲ-ਇਨ ਵਿੱਚ ਰਿਲੀਜ਼ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਵਲੋਂ ਗਾਏ ਇਸ ਗੀਤ ਨੂੰ ਉੇਘੇ ਸਾਹਿਤਕਾਰ ਡਾ. ਜਗਮੇਲ ਭਾਠੂਆਂ ਨੇ ਕਲਮਬੱਧ ਕੀਤਾ ਹੈ। ਮੰਨੋਰੰਜਨ ਜਗਤ ਦੀ ਨਾਮਵਰ ਕੰਪਨੀ ਬੱਲੇ ਬੱਲੇ ਟਿਊਨ ਦੇ ਬੈਨਰ ਹੇਠ ਪ੍ਰੀਤ ਮੁਹਾਦੀਪੁਰੀਆ ਵਲੋਂ ਤਿਆਰ ਕਰਵਾਏ ਗਏ ਇਸ ਗੀਤ ‘ਅੱਜ_ਕੱਲ’ ਨੂੰ ਸੰਗੀਤਕਾਰ ਈਸਾਂਤ ਪੰਡਿਤ ਨੇ ਸੁਰ-ਬੱਧ ਕੀਤਾ ਹੈ ਅਤੇ ਇਸਦਾ ਫਿਲਮਾਂਕਣ ਰਵਿੰਦਰ ਰਵੀ ਸਮਾਣਾ ਵਲੋਂ ਕੀਤਾ ਗਿਆ ਹੈ । ਇਸ ਮੌਕੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਫਿਲਮਕਾਰ ਇਕਬਾਲ ਗੱਜਣ ਨੇ ਬੋਲਦਿਆਂ ਕਿਹਾ, ਕਿ ਆਪਸੀ ਪਿਆਰ,ਭਾਈਚਾਰਕ-ਸਾਂਝ ਅਤੇ ਅਜਿਹੇ ਮਾਨਵਵਾਦੀ ਸਾਰਥਿਕ ਸੰਦੇਸ਼ ਵਾਲੇ ਗੀਤਾਂ ਦੀ ਅੱਜ ਸਮਾਜ ਨੂੰ ਸਖਤ ਜ਼ਰੂਰਤ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰੰਗਮੰਚ ਦੀ ਸ਼ੀਨੀਅਰ ਕਲਾਕਾਰ ਰਮਾ ਕੋਮਲ, ਸ਼੍ਰੀ ਮਤੀ ਅੰਜੂ ਸੈਣੀ,ਫਿਲਮ ਐਕਟਰ ਹਰਵਿੰਦਰ ਸਿੰਘ ਬਾਲਾ,ਫਿਲਮ ਡਾਇਰੈਕਟਰ ਰਵਿੰਦਰ ਰਵੀ ਸਮਾਣਾ, ਗਾਇਕਾ ਰਵਿੰਦਰ ਕੌਰ ਰਵੀ, ਫਿਲਮਕਾਰ ਇਕਬਾਲ ਗੱਜਣ, ਡਾ. ਜਗਮੇਲ ਭਾਠੂਆਂ ਸਮੇਤ ਬਹੁਤ ਸਾਰੇ ਫਿਲਮੀ ਅਤੇ ਰੰਗਮੰਚ ਦੇ ਕਲਾਕਾਰ ਹਾਜ਼ਰ ਸਨ।
ਫੋਟੋ ਕੈਪਸ਼ਨ:- ਗੀਤ ‘ਅੱਜ-ਕੱਲ’ ਰਿਲੀਜ਼ ਕਰਨ ਮੌਕੇ ਫਿਲਮਕਾਰ ਇਕਬਾਲ ਗੱਜਣ, ਗਾਇਕਾ ਰਵਿੰਦਰ ਕੌਰ ਰਵੀ ਅਤੇ ਸਮੂਹ ਫਿਲਮ ਕਲਾਕਾਰ
ਜਾਰੀ ਕਰਤਾ
ਗੁਰਜੋਤ ਫਿਲਮਜ਼ ਐਂਡ ਇੰਟਰਟੇਨਮੈਂਟ