ਔਰਤਾਂ ਲਈ ਬੱਸ ਕਿਰਾਇਆ ਅੱਧਾ ਕਰਨਾਂ ਕੈਪਟਨ ਸਰਕਾਰ ਦੀ ਵੱਡੀ ਪ੍ਰਾਪਤੀ: ਤੀਰਥ ਰਾਮ

ਜਲਦੀ ਹੀ ਸਿਹਤ ਸਹੂਲਤਾਂ ਅਤੇ ਪੜਾਈ ਵੀ ਹੋਵੇਗੀ ਮੁਫਤ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ‘ਤੋਂ ਕਾਂਗਰਸੀ ਆਗੂ ਸ੍ਰੀ ਤੀਰਥ ਰਾਮ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਦਾ ਬੱਸ ਕਿਰਾਇਆ ਅੱਧਾ ਕਰ ਦੇਣਾ ਕੈਪਟਨ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਸ੍ਰੀ ਰਾਮ ਨੇ ਪ੍ਰਵਾਸੀ ਕਾਂਗਰਸੀ ਆਗੂਆਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਇਸ ਐਲਾਨ ਲਈ ਕੈਪਟਨ ਸਰਕਾਰ ਦਾ ਧੰਨਵਾਦ ਕਰਦੇ ਹਾਂ। ਸ੍ਰੀ ਰਾਮ ਨੇ ਅੱਗੇ ਕਿਹਾ ਕਿ ਪੈਪਸੂ ਰੋਡਵੇਜ਼ ਪੰਜਾਬ ਦੇ ਡਾਇਰੈਕਟਰ ਸ੍ਰੀ ਪ੍ਰਸ਼ੋਤਮ ਲਾਲ ਖ਼ਲੀਫਾ ਅਤੇ ਪੰਜਾਬ ਖਾਦੀ ਬੋਰਡ ਦੇ ਉੱਪ ਚੇਅਰਮੈਨ ਸ੍ਰੀ ਅਨਿੱਲ ਮਹਿਤਾ ਹੋਰਾਂ ਵੱਲੋਂ ਕੈਪਟਨ ਸਰਕਾਰ ਕੋਲ ਪੰਜਾਬ ਵਾਸੀਆਂ ਲਈ ਮੁਫਤ ਸਿਹਤ ਸਹੂਲਤਾਂ ਅਤੇ ਬਿਲਕੁੱਲ ਮੁਫਤ ਪੜਾਈ ਲਈ ਵੀ ਗੱਲਬਾਤ ਚੱਲ ਰਹੀ ਹੈ ਤੇ ਕਾਂਗਰਸ ਸਰਕਾਰ ਦੇ ਇਸ ਕਾਰਜਕਾਲ ਦੌਰਾਂਨ ਅਜਿਹਾ ਹੋ ਜਾਣ ਦੀ ਵੱਡੀ ਉਮੀਦ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *