ਹੁਣ ਬੈਲਜ਼ੀਅਮ ਵਿੱਚ ਵੀ ਕਰੋਨਾਵਾਇਰਸ ਦੀ ਦਹਿਸ਼ਤ

ਸਾਰੇ ਵਿਦਿਅਕ ਅਦਾਰੇ ਅਤੇ ਖੇਡ ਸਰਗਰਮੀਆਂ ਮੁਕੰਮਲ ਬੰਦ
ਰੈਸਟੋਰੈਂਟ ਅਤੇ ਕੈਫੇ ਕੱਲ ਅੱਧੀ ਰਾਤ ‘ਤੋਂ ਅਪ੍ਰੈਲ ਤੱਕ ਬੰਦ
ਰੋਮ ( ਕੈਂਥ ) ਚੀਨ ‘ਤੋਂ ਸੁਰੂ ਹੋਈ ਕਰੋਨਾਵਾਇਰਸ ਨਾਂਮ ਦੀ ਮਹਾਂਮਾਰੀ ਹੁਣ ਤਕਰੀਬਨ ਦੁਨੀਆਂ ਭਰ ਵਿੱਚ ਪੈਰ ਪਸਾਰ ਚੁੱਕੀ ਹੈ ਜਿਸ ਵਿੱਚ ਹੁਣ ਤੱਕ ਤਕਰੀਬਨ ਡੇਢ ਲੱਖ ਮਰੀਜ ਪਾਏ ਗਏ ਹਨ ਜਿੰਨ੍ਹਾਂ ਵਿੱਚੋਂ 5 ਹਜਾਰ ‘ਤੋਂ ਵੱਧ ਮਰ ਚੁੱਕੇ ਹਨ ਅਤੇ 70 ਹਜਾਰ ਮੁੜ ਤੰਦਰੁਸਤ ਹੋ ਗਏ ਹਨ। ਇਟਲੀ, ਫਰਾਂਸ ਬਾਅਦ ਯੂਰਪ ਵਿਚਲੇ ਪੰਜਾਬ ਸੂਬੇ ਨਾਲੋ ਵੀ ਛੋਟੇ ਜਿਹੇ ਮੁਲਕ ਬੈਲਜ਼ੀਅਮ ਵਿੱਚ ਵੀ 690 ਮਰੀਜ ਸਾਹਮਣੇ ਆ ਚੁੱਕੇ ਹਨ ਤੇ ਚਾਰ ਮੌਤ ਨੂੰ ਪਿਆਰੇ ਹੋ ਗਏ ਹਨ ਜਿਹੜੇ 70 ‘ਤੋਂ 90 ਸਾਲਾਂ ਦੀ ਉਮਰ ਦੇ ਸਨ। ਬੈਲਜ਼ੀਅਮ ਸਰਕਾਰ ਨੇ ਅਪਣੇ ਲੋਕਾਂ ਦੀ ਸਿਹਤ ਨੂੰ ਮੁੱਖ ਰਖਦਿਆਂ ਤੇ ਬੈਲਜ਼ੀਅਮ ਵਿਚਲੀ ਡਾਕਟਰਾਂ ਦੀ ਇੱਕ ਸੰਸਥਾਂ ਵੱਲੋਂ ਦਿੱਤੇ ਸੁਝਾਅ ਬਾਅਦ ਸਾਰੇ ਵਿਦਿਅਕ ਅਦਾਰੇ ਇਸ ਸੋਮਵਾਰ ਤੋਂ ਅਪ੍ਰੈਲ ਤੱਕ ਬੰਦ ਕਰ ਦਿੱਤੇ ਹਨ। ਬਹੁਤ ਛੋਟਾ ਮੁਲਕ ਹੋਣ ਦੇ ਬਾਵਜੂਦ ਖੇਡਾਂ ਵਿੱਚ ਬਹੁਤ ਵੱਡੇ ਮਾਅਰਕੇ ਮਾਰਨ ਵਾਲੇ ਦੇਸ਼ ਬੈਲਜ਼ੀਅਮ ਨੇ ਸਾਰੀਆਂ ਖੇਡ ਸਰਗਰਮੀਆਂ ਮੁਅੱਤਲ ਕਰ ਦਿਤੀਆਂ ਹਨ। ਸੁੱਕਰਵਾਰ ਰਾਤ 12 ਵਜੇ ‘ਤੋਂ ਬਾਅਦ ਸਾਰੇ ਰੈਸਟੋਰੈਂਟ ਅਤੇ ਕੈਫੇ ਵੀ ਅਗਲੇ ਹੁਕਮਾਂ ਤੱਕ ਬਿਲਕੁੱਲ ਬੰਦ ਕਰ ਦਿੱਤੇ ਗਏ ਹਨ। ਸੁਪਰਮਾਰਕੀਟਾਂ ਵਿੱਚ ਹਫੜਾ-ਦਫੜੀ ਮੱਚੀ ਹੋਈ ਹੈ ਤੇ ਲੋਕ ਟਾਇਲਟ ਪੇਪਰ, ਦੁੱਧ, ਪਾਣੀ ਸਮੇਤ ਘਰੇਲੂ ਵਸਤੂਆਂ ਨੂੰ ਜਮਾਂ ਕਰ ਰਹੇ ਹਨ। ਆਂਮ ਲੋਕਾਂ ਦਾ ਕਹਿਣਾ ਹੈ ਦੋਨਾਂ ਵਿਸ਼ਵ ਯੁੱਧਾ ਵਿੱਚ ਬਣੇ ਅਜਿਹੇ ਹਾਲਾਂਤਾ ਬਾਰੇ ਪੜ੍ਹਿਆ-ਸੁਣਿਆਂ ਜਰੂਰ ਸੀ ਪਰ ਜਿੰਦਗੀ ਵਿੱਚ ਪਹਿਲੀ ਵਾਰ ਅਜਿਹਾ ਮਹੌਲ ਦੇਖਿਆ ਹੈ। ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀਆਂ ਮੁਲਾਕਾਤਾਂ ਬੰਦ ਕਰ ਦਿੱਤੀਆਂ ਹਨ ਤੇ ਉਹਨਾਂ ਨੂੰ ਪਰਿਵਾਰ ਨਾਲ ਸੰਪਰਕ ਲਈ ਫੋਨ ਦੀ ਸਹੂਲਤ ਵਧਾਈ ਗਈ ਹੈ। ਕਾਰੋਬਾਰਾਂ ਵਿੱਚਲੇ ਘਾਟੇ ਨੂੰ ਪੂਰਨ ਲਈ ਸਰਕਾਰ ਵੱਲੋਂ ਮੁਆਵਜੇ ਦੇ ਪ੍ਰਬੰਧਾਂ ਵਾਸਤੇ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਬੈਲਜ਼ੀਅਮ ਸਰਕਾਰ ਵੱਲੋਂ ਜਨਤਕ ਇਕੱਠਾ ਤੇ ਪਾਬੰਦੀ ਤੇ ਅਮਲ ਕਰਦਿਆਂ ਬਰੱਸਲਜ਼ ਵਿੱਚ ਸਿੱਖ ਭਾਈਚਾਰੇ ਵੱਲੋਂ ਐਤਵਾਰ ਨੂੰ ਹੁੰਦੇ ਹਫਤਾਵਾਰੀ ਦੀਵਾਨ ਵੀ ਅਪ੍ਰੈਲ ਤੱਕ ਰੱਦ ਕਰ ਦਿਤੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *