ਸੰਗਤ ਦੀ ਸਿਹਤ ਅਤੇ ਕਾਨੂੰਨੀ ਮਰਿਆਦਾ ਨੂੰ ਮੁੱਖ ਰਖਦਿਆਂ

ਅਪ੍ਰੈਲ ਤੱਕ ਨਹੀ ਹੋਣਗੇ ਬਰੱਸਲਜ਼ ਵਿੱਚ ਹਫਤਾਵਾਰੀ ਦੀਵਾਨ
ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਰੱਸਲਜ਼ ਦੀ ਸਿੱਖ ਸੰਗਤ ਵੱਲੋਂ ਕਿਰਾਏ ਦੇ ਹਾਲ ਵਿੱਚ ਕਰਵਾਏ ਜਾਂਦੇ ਹਫਤਾਵਾਰੀ ਦੀਵਾਨ ਇਸ ਐਤਵਾਰ ‘ਤੋਂ ਅਪ੍ਰੈਲ ਤੱਕ ਨਹੀ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਪਰਿਵਾਰ ਵੱਲੋਂ ਸ ਤਰਸੇਮ ਸਿੰਘ ਸ਼ੇਰਗਿੱਲ ਹੋਰਾਂ ਨੇ ਦੱਸਿਆ ਕਿ ਕਰੋਨਾਂ ਵਾਇਰਸ ਦੇ ਕਹਿਰ ਦੇ ਚਲਦਿਆਂ ਬੈਲਜ਼ੀਅਮ ਦੀ ਸਰਕਾਰ ਵੱਲੋਂ ਦਰਸਾਈ ਗਈ ਕਾਨੂੰਨੀ ਮਰਿਆਦਾ ਜਿਸ ਵਿੱਚ ਬਹੁਤੇ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਈ ਹੈ ਨੂੰ ਧਿਆਨ ਵਿੱਚ ਰਖਦਿਆਂ ਅਤੇ ਸਮੂਹ ਸਿੱਖ ਸੰਗਤ ਦੀ ਸਿਹਤਯਾਬੀ ਲਈ ਹਫਤਾਵਾਰੀ ਦੀਵਾਨ ਅਪ੍ਰੈਲ ਤੱਕ ਨਹੀ ਕਰਵਾਏ ਜਾਣਗੇ ਤੇ ਹਾਲਾਤ ਮੁੜ ਆਮ ਵਰਗੇ ਹੁੰਦਿਆਂ ਹੀ ਸੰਗਤਾਂ ਨੂੰ ਅਗਲੇ ਦੀਵਾਨਾਂ ਦੀ ਜਾਣਕਾਰੀ ਦਿੱਤੀ ਜਾਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *