ਬੈਲਜੀਅਮ ਵਿਖੇ ਕਰੋਨਾ ਵਾਇਰਸ ਦਾ ਕਹਿਰ ਜਾਰੀ

Instanews image

ਬੈਲਜੀਅਮ ਵਿਚ ਕੋਰੋਨਵਾਇਰਸ ਤੋਂ ਹੋਰ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਕੁਲ ਮਿਲਾ ਕੇ ਬੈਲਜੀਅਮ ਵਿਖੇ ਕੁਝ ਹੀ ਦਿਨਾਂ ਵਿਚ 10 ਮੋਤਾਂ ਹੋ ਚੁੱਕੀਆਂ ਹਨ। ਦੁਨੀਆ ਭਰ ਵਿਚ 7,000 ਤੋਂ ਵੱਧ ਲੋਕ ਵਾਇਰਸ ਦੇ ਪ੍ਰਭਾਵਾਂ ਨਾਲ ਮਰ ਚੁੱਕੇ ਹਨ। ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਫ੍ਰੈਂਚ ਦੀ ਆਬਾਦੀ ਨਾਲ ਸਬੋੰਧਨ ਕਰਦੇ ਕਿਹਾ ਕਿ ਕੋਰੋਨਾਵਾਇਰਸ ਦੇ ਹੋਰ ਪ੍ਰਸਾਰ ਨੂੰ ਰੋਕਣ ਲਈ, ਉਹ ਕੱਲ ਤੋਂ ਦੁਪਹਿਰ ਤੋਂ ਫ੍ਰੈਂਚ ਦੀ ਧਰਤੀ ‘ਤੇ ਘੱਟੋ ਘੱਟ ਦੋ ਹਫਤਿਆਂ ਲਈ ਲੋਕ ਡਾਉਣ ਜਾਰੀ ਕੀਤਾ ਜਾਂਦਾ ਹੈ। ਇਸ ਦੇ ਨਾਲ ਬੈਲਜੀਅਮ ਵਿਖੇ ਬਹੁਤ ਸਾਰੀਆਂ ਵੱਡੀਆਂ ਦੁਕਾਨਾਂ ਜਿਵੇਂ ਕਰੀਫਲ, ਫਕਾਨ, ਫਨ ਦਾ ਬੋਰ, ਜੇ ਬੀ ਸੀ ਆਦਿ ਆਪਣੇ ਗ੍ਰਾਹਕਾ ਅਤੇ ਕਾਮੀਆਂ ਦੀ ਸੁਰਿਖਆ ਹਿੱਤ 2 ਹਫਤਿਆਂ ਲਈ ਬੰਦ ਰਹਿਣਗੀਆਂ । ਕਰੋਨਾ ਵਾਇਰਸ ਦੇ ਪ੍ਰਭਾਵ ਅਧੀਨ ਸ਼ੇਅਰ ਮਾਰਕੀਟ ਨੂੰ ਵੀ ਜੋਰਦਾਰ ਝਟਕਾ ਲੱਗਾ ਹੈ।
ਸਰਕਾਰ ਵਲੋਂ ਲੋਕਾਂ ਨੂੰ ਬਾਰ ਬਾਰ ਆਪਣੇ ਘਰ ਅੰਦਰ ਰਹਿਣ ਲਈ ਕਿਹਾ ਜਾ ਰਿਹਾ ਹੈ। ਬੈਲਜੀਅਮ ਵਿਖੇ ਜਿਥੇ ਸਕੂਲ ਕੁਝ ਹਫਤਿਆਂ ਲਈ ਬੰਦ ਕੀਤੇ ਗਏ ਹਨ ਨਾਲ ਹੀ ਬਚਿਆਂ ਦੀ ਪਾਰਕਾਂ ਆਦਿ ਵੀ ਬੰਦ ਕੀਤੀਆਂ ਗਈਆਂ ਹਨ ਤਾਕਿ ਲੋਕਾਂ ਦਾ ਕਿਤੇ ਵੀ ਇਕੱਠ ਨਾ ਹੋ ਸਕੇ। ਇਸ ਕਰੋਨਾਂ ਵਾਇਰਸ ਅਧੀਨ ਸੰਸਾਰ ਭਰ ਵਿੱਚ ਲਗਭਗ 96000 ਕੇਸ ਸਾਹਮਣੇ ਆਏ ਹਨ। ਜਿਸ ਅਧੀਨ 7115 ਲੋਕਾਂ ਦੀ ਮੋਤ ਅਤੇ 78085 ਲੋਕ ਠੀਕ ਹੋ ਗਏ ਹਨ।
ਬੈਲਜੀਅਮ ਸਰਕਾਰ ਵਲੋਂ ਕਾਰੋਬਾਰੀਆਂ ਨੂੰ ਬਹੁਤ ਸਾਰੀਆਂ ਆਥ੍ਰਿਕ ਸਾਹਿਤਾਵਾਂ ਵੀ ਉਪਲਬਦ ਕੀਤੀਆਂ ਗਈਆਂ। ਇਸ ਮੁਸ਼ਕਿਲ ਸਮੇਂ ਸਭ ਨੂੰ ਮਿਲ ਕੇ ਸਾਥ ਦੇਣਾ ਚਾਹੀਦਾ ਹੈ ਜਿਦਾਂ ਕਿ ਇਕ ਦੂਜੇ ਨਾਲ ਸਪੰਰਕ ਘੱਟ ਰਖਿਆ ਜਾਵੇ ਅਤੇ ਆਪਣੇ ਹੱਥ ਚੰਗੀ ਤਰਾਂ ਸਾਫ ਕਰੋ ਅਤੇ ਆਲੇ ਦੁਆਲੇ ਵੀ ਸਫਾਈ ਰਖਣੀ ਜਰੂਰੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *