ਫਰਾਂਸ (ਸੁਖਵੀਰ ਸਿੰਘ ਸੰਧੂ) ਕੋਰੋਨਾ ਵਾਇਰਸ ਨਾਂ ਦੀ ਮਹਾਂਮਾਰੀ ਨੇ ਜਿਥੇ ਦੁਨੀਆਾਂ ਦੇ 195 ਮੁਲਕਾਂ ਨੂੰ ਕਲਾਵੇ ਵਿੱਚ ਲੈ ਲਿਆ ਹੈ। ਉਥੇ ਚੀਨ, ਇੱਟਲੀ,ਸਪੇਨ,ਅਮਰੀਕਾ ਜਰਮਨ,
ਈਰਾਨ,ਫਰਾਂਸ ਅਤੇ ਦੱਖਣੀ ਕੋਰੀਆ ਵਰਗੇ ਮੁਲਕਾਂ ਵਿੱਚ ਮੌਤ ਨੇ ਸੱਥਰ ਵਿਛਾ ਦਿੱਤੇ ਹਨ ।ਕੱਲ ਸ਼ਾਮ ਫਰਾਂਸ ਦੇ ਸਿਹਤ ਮਹਿਕਮੇ ਦੇ ਉਚ ਅਧਿਕਾਰੀ ਨੇ ਪਿਛਲੇ 24 ਘੰਟਿਆਂ ਦੇ ਦੁਖਦਾਈ ਹਾਲਤਾਂ ਦਾ ਵਰਨਣ ਕਰਦਿਆਂ ਦੱਸਿਆ ਹੈ,ਕਿ ਅੱਜ 231 ਲੋਕੀ ਮੌਤ ਨੇ ਨਿਗਲ ਲਏ ਹਨ।2933 ਨਵੇਂ ਮਰੀਜ਼ਾਂ ਦੀ ਜਾਣਕਾਰੀ ਮਿਲੀ ਹੈ।ਭਾਵ ਹੁਣ ਤੱਕ ਫਰਾਂਸ ਵਿੱਚ 1331 ਲੋਕੀ ਮੌਤ ਦੇ ਮੂੰਹ ਵਿੱਚ ਜਾ ਪਏ ਹਨ।ਇਸ ਵਕਤ ਕੁੱਲ 25233 ਮਰੀਜ਼ ਹਨ। ਉਹਨਾਂ ਵਿੱਚੋਂ 2827 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।ਜਿਹਨਾਂ ਵਿੱਚ 86% ਲੋਕੀਂ 70 ਸਾਲਾਂ ਦੀ ਉਮਰ ਤੋਂ ਉਪਰ ਹਨ।ਇਸ ਹੈਰਾਨੀ ਜਨਕ ਵਾਧੇ ਦੀ ਗਭੀਰਤਾ ਨੂੰ ਵੇਖਦਿਆਂ ਪੈਰਿਸ ਦੀ ਅੰਤਰਰਾਸ਼ਟਰੀ ਏਅਰਪੋਰਟ (ਓਰਲੀ) ਨੂੰ 31 ਮਾਰਚ ਤੱਕ ਬੰਦ ਕੀਤਾ ਜਾ ਰਿਹਾ ਹੈ।ਦੂਸਰੀ (ਬੋਵੇ) ਨਾਂ ਦੀ ਏਅਰਪੋਰਟ ਨੂੰ ਅਗਲੇ ਆਰਡਰ ਤੱਕ ਬੰਦ ਕਰਨ ਦਾ ਹੁਕਮ ਸੁਣਾਇਆ ਹੈ।ਪਰ ਇੱਥੇ ਉਹਨਾਂ ਡਾਕਟਰਾਂ ਨਰਸਾਂ ਅਤੇ ਕਾਮਿਆਂ ਦੀ ਹੌਸਲਾ ਅਫ਼ਜਾਈ ਕਰਨੀ ਬਣਦੀ ਹੈ ਜਿਹਨਾਂ ਨੇ 3900 ਮਰੀਜ਼ਾਂ ਨੂੰ ਮੌਤ ਦੇ ਕਲਾਵੇ ਵਿੱਚੋਂ ਬਾਹਰ ਕੱਢ ਕੇ ਨਵੀਂ ਜਿੰਦਗੀ ਦਿੱਤੀ ਹੈ।