ਸੁੰਨ ਸਾਨ ਪੈਰਿਸ ਵਿੱਚ ਖੜ੍ਹਾ ਆਈਫਲ ਟਾਵਰ ਰੋਹੀ ਦਾ ਜੰਡ ਜਾਪਦਾ!


ਪੈਰਿਸ (ਸੁਖਵੀਰ ਸਿੰਘ ਸੰਧੂ) ਕਰੋਨਾ ਵਾਇਰਸ ਨੇ ਲੋਕਾਂ ਦੇ ਚਿਹਰਿਆਂ ਤੋਂ ਖੁਸ਼ੀਆਂ ਤਾਂ ੳੁੱਡਾ ਈ ਦਿੱਤੀਆਂ ਨੇ,ਇਸ ਦੇ ਨਾਲ ਹੀ ਬੇ ਰੋਣਕ ਹੋਏ ਸ਼ਹਿਰਾਂ ਵਿੱਚ ਵੀ ਉਦਾਸੀ ਭਰਿਆ ਛਨਾਟਾ ਛਾ ਗਿਆ ਹੈ।ਜਿਹਨਾਂ ਥਾਵਾਂ ਉਪਰ ਦਿਨੇ ਮੇਲੇ ਤੇ ਰਾਤਾਂ ਨੂੰ ਦੀਵਾਲੀ ਹੁੰਦੀ ਸੀ।ਅੱਜ ਕੱਲ ਉਥੇ ਮੌਤ ਵਰਗੀ ਚੁੱਪ ਛਾਈ ਪਈ ਹੈ।ਇਸ ਦੀ ਮਿਸਾਲ ਪੈਰਿਸ ਦੇ ਆਈਫਲ ਟਾਵਰ ਤੋਂ ਮਿਲਦੀ ਹੈ।ਰੇਡਿਓ ਫਰਾਂਸ ਐਫ. ਐਮ. ਦੇ ਪੱਤਰਕਾਰ ਮੁਤਾਬਕ ਜਦੋਂ ਉਸ ਨੇ ਆਈਫਲ ਟਾਵਰ ਦਾ ਦੌਰਾ ਕੀਤਾ ਉਥੇ ਚਾਰੇ ਪਾਸੇ ਵੀਰਾਨਗੀ ਛਾਈ ਹੋਈ ਸੀ।ਸਕਿਉਰਟੀ ਕੈਬਿਨ ,ਟਿੱਕਟਾਂ ਵਾਲੇ ਕੈਬਿਨ,ਦੂਸਰੀ ਮੰਜ਼ਲ ਦੇ ਰੈਸਟੋਰੈਂਟ ਅਤੇ ਦੁਕਾਨਾਂ ਸਭ ਬੰਦ ਪਈਆਂ ਸਨ।ਖਾਲੀ ਪਈ ਤੀਸਰੀ ਮੰਜ਼ਲ ਤੇ ਪੰਛੀ ਘੁੰਮ ਰਹੇ ਸੀ।ਜਾਂ ਫਿਰ ਟਾਵਰ ਦੀ ਦੇਖਭਾਲ ਕਰਨ ਵਾਲੇ ਕਾਮੇ ਫਿਰਦੇ ਸਨ। ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਕਿਸੇ ਸੁੰਨ ਸਾਨ ਵੀਰਾਨ ਜਗ੍ਹਾ ਵਿੱਚ ਕੋਈ ਲਵਾਰਿਸ ਖੜ੍ਹਾ ਹੋਵੇ।

Geef een reactie

Het e-mailadres wordt niet gepubliceerd. Vereiste velden zijn gemarkeerd met *