
ਬੈਲਜੀਅਮ 7 ਅਪਰੈਲ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਪਿਛਲੇ 24 ਘੰਟਿਆ ਦੇ ਅੰਕੜੇ ਮੁਤਾਬਕ 185 ਲੋਕਾ ਦੀ ਕੋਰੋਨਾ ਵਾਇਰਸ ਨਾਲ ਮੋਤ ਹੋ ਚੁਕੀ ਹੈ ਜਿਸ ਨਾਲ ਕੁਲ ਮਰਨ ਵਾਲਿਆ ਦੀ ਗਿਣਤੀ 1632 ਹੋ ਗਈ ਹੈ ਅਤੇ ਕੋਰੋਨਾ ਵਿਚ ਪੋਸਟਿਵ ਪਾਏ ਜਾ ਚੁਕੇ 20814 ਹੋ ਗਏ ਹਨ ਅਤੇ 24 ਘੰਟਿਆ ਦੁਰਾਨ 235 ਲੋਕ ਠੀਕ ਹੋ ਕੇ ਘਰ ਜਾ ਚੁਕੇ ਹਨ ਜਿਨਾ ਦੀ ਕੁਲ ਗਿਣਤੀ 3986 ਹੋ ਚੁਕੀ ਹੈ ਇਸੇ ਦੁਰਾਨ ਜੇ ਬੈਲਜੀਅਮ ਦੇ ਨਕਸ਼ੇ ਤੇ ਨਿਗਾਹ ਮਾਰੀ ਜਾਵੇ ਤਾ ਲਿਮਬਰਗ ਅਤੇ ਐਂਟਵਰਪਨ ਦੇ ਇਲਾਕੇ ਜਿਆਦਾ ਪੀੜਤ ਹਨ ਸੰਤਿਰੂਧਨ ਸ਼ਹਿਰ ਦੀ ਮੈਅਰ ਫੈਰਲੇ ਹੈਰਨਸ ਦਾ ਪਤੀ ਵੀ ਕੋਰੋਨਾ ਦੀ ਲਪੇਟ ਵਿਚ ਹੈ ਅਤੇ ਹਾਲਤ ਗਭੀਰ ਹੈ ਇਸੇ ਦੁਰਾਨ ਕੁਝ ਲੋਕਾ ਵਲੋ ਮੋਕੇ ਦਾ ਫਾਇਦਾ ਲੇਦੇ ਹੋਏ ਲੁਟ ਵੀ ਮਚਾ ਰੱਖੀ ਹੈ ਬੀਤੀ ਦਿਨ ਪੁਲੀਸ ਵਲੋ ਐਟਵਰਪਨ ਵਿਖੇ 50 ਅਤੇ 60 ਯੁਰੋ ਤੱਕ ਦੇ ਰੇਟ ਵਿਚ ਇਕ ਮਾਸਕਰ ਵੇਚਦੇ ਹੋਏ 2 ਦੁਕਾਨਾ ਤੋ ਛਾਪਾ ਮਾਰ ਕੇ ਮਾਸਕਰ ਬਰਾਮਦ ਕੀਤੇ ਹਨ ਜਿਨਾ ਨੂੰ ਨੇੜੇ ਦੇ ਹਸਪਤਾਲ ਵਿਚ ਦੇ ਦਿਤਾ ਗਿਆ ਹੈ ਪੁਲੀਸ ਵਲੋ ਇਨਾ ਦੁਕਾਨਦਾਰਾ ਤੇ ਕੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ ਹਜੇ ਤੱਕ ਕੌਈ ਜਾਣਕਾਰੀ ਨਹੀ
ਤਸਵੀਰ ਇਕ ਨਰਸ ਮਰੀਜ ਦੀ ਚੇਕਪ ਕਰਦੀ ਹੋਈ
