ਸਰਬੱਤ ਦੇ ਭਲੇ ਲਈ 41 ਦਿਨ ਲਈ ਸੁਖਮਣੀ ਸਾਹਿਬ ਦੇ ਪਾਠ ਕੀਤੇ ਅਰੰਭ

ਬੈਲਜੀਅਮ 21 ਅਪਰੈਲ(ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸ਼੍ਰੀ ਹਰਰਾਏ ਸਾਹਿਬ ਐਟਵਰਪਨ ਵਿਖੇ 14 ਅਪਰੈਲ ਤੋ 11 ਵਜੇ ਹਰ ਰੋਜ 26 ਮਈ ਤੱਕ ਸੁਖਮਣੀ ਸਾਹਿਬ ਦੇ ਪਾਠ ਸਰਬੱਤ ਦੇ ਭਲੇ ਲਈ 41 ਦਿਨ ਕੀਤੇ ਹਾ ਰਹੇ ਹਨ ਇਹ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਨੇ ਦੇਂਦੇ ਹੋਏ ਦੱਸਿਆ ਕਿ ਇਸੇ ਤਰਾ ਸਧਾਰਨ ਪਾਠ ਵੀ ਸ਼ੁਰੂ ਕੀਤੇ ਜਾ ਰਹੇ ਹਨ ਜੋ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੱਕ ਲਗਾਤਾਰ ਚੱਲਣਗੇ ਪਰ ਜਦੋ ਤੱਕ ਸਰਕਾਰ ਵਲੋ ਗੁਰਦੁਆਰਾ ਸਾਹਿਬ ਵਿਚ ਸੰਗਤਾ ਨੂੰ ਆਉਣ ਦੀ ਇਜਾਜਤ ਨਹੀ ਦਿਤੀ ਜਾਦੀ ਉਦੋ ਤੱਕ ਸਿਰਫ ਗਰੰਥੀ ਸਿੰਘ ਹੀ ਇਹ ਸੇਵਾ ਨਿਭਾਉਣਗੇ ।

Geef een reactie

Het e-mailadres wordt niet gepubliceerd. Vereiste velden zijn gemarkeerd met *