ਸਰਬੱਤ ਦੇ ਭਲੇ ਲਈ ਸਹਿਜ ਪਾਠ ਦੇ ਭੋਗ ਪਾਏ ਗਏ

ਕਪੂਰਥਲਾ, ਗੁਰਦੇਵ
ਪੂਰੀ ਦੁਨੀਆ ਵਿਚ ਫੈਲੀ ਕਰੋਨਾ ਵਾਇਰਸ ਨਾਮਕ ਮਹਾਂਮਾਰੀ ਦੇ ਚਲਦੇ ਪਿੰਡ ਨੱਥੂਚਾਹਲ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਾਂਝੇ ਉਦਮ ਨਾਲ ਪਿੰਡ ਦੇ ਸੁਖ ਸਾਂਤੀ ਤੇ ਸਰਬੱਤ ਦੇ ਭਲੇ ਵਾਸਤੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏੇ। ਪਾਠ ਦੇ ਭੋਗ ਤੋਂ ਉਪਰੰਤ ਹੈਡ ਗ੍ਰੰਥੀ ਭਾਈ ਜਸਪ੍ਰੀਤ ਸਿੰਘ ਵਲੋ ਕਥਾ ਕੀਰਤਨ ਕੀਤਾ ਗਿਆ। ਸੰਗਤਾਂ ਨੇ ਘਰਾਂ ਵਿਚ ਬੈਠ ਕੇ ਹੀ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ।

Geef een reactie

Het e-mailadres wordt niet gepubliceerd. Vereiste velden zijn gemarkeerd met *