
ਕਪੂਰਥਲਾ, ਇੰਦਰਜੀਤ
ਯੂਕੇ ਦੇ ਉਘੇ ਸਿੱਖ ਸੰਸਥਾ ਬਿਟ੍ਰਿਸ਼ ਸਿੱਖ ਕੌਂਸਲ ਵਲੋ ਦੁਨੀਆ ਵਿਚ ਫੈਲੀ ਮਹਾਂਮਾਰੀ ਦੇ ਚਲਦੇ ਵੱਖ ਵੱਖ ਮੁਲਕਾਂ ਵਿਚ ਲੋੜਵੰਦਾਂ ਦੀ ਸਹਾਇਤਾਂ ਵਾਸਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਜਿਸ ਤਹਿਤ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਤਰਸੇਮ ਸਿੰਘ ਦਿਉਲ ਦੇ ਦਿਸ਼ਾ ਨਿਰਦੇਸ਼ਾਂ ਤੇ ਸੰਸਥਾ ਦੇ ਸੇਵਾਦਾਰਾਂ ਵਲੋ ਸੰਸਥਾ ਦੇ ਸਕੂਲ ਬ੍ਰਿਟਿਸ਼ ਸਿੱਖ ਸਕੂਲ ਇੱਬਣ ਵਿਖੇ ਨੇੜਲੇ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋ ਵਿਚ ਆਉਣ ਵਾਲਾ ਸੁਕਾ ਰਾਸ਼ਨ ਦਿੱਤਾ ਗਿਆ ਅਤੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਵਾਸਤੇ ਸਰਕਾਰ ਤੇ ਸਿਹਤ ਮਹਿਕਮੇ ਵਲੋ ਦੱਸੀਆ ਗਈਆ ਸਾਵਧਾਨੀਆਂ ਨੂੰ ਵਰਤਣ ਦੀ ਸਲਾਹ ਦਿੱਤੀ ਗਈ। ਇਸ ਮੌਕੇ ਤੇ ਮਾਰਕੀਟ ਕਮੇਟੀ ਕਪੂਰਥਲਾ ਦੇ ਸਾਬਕਾ ਚੈਅਰਮੈਨ ਜੱਥੇਦਾਰ ਰਣਜੀਤ ਸਿੰਘ ਖੋਜੇਵਾਲ, ਲਖਬੀਰ ਸਿੰਘ, ਕਪੂਰ ਸਿੰਘ, ਨਿਪਾਲ ਸਿੰਘ, ਪੂਰਨ ਸਿੰਘ, ਮਨਜੀਤ ਕੌਰ, ਬਲਵਿੰਦਰ, ਸੁਖਮੀਤ ਕੌਰ ਆਦਿ ਮੌਜੂਦ ਸਨ।
ਤਸਵੀਰ-ਸੰਸਥਾ ਦੇ ਸੇਵਾਦਾਰ ਲੋੜਵੰਦਾਂ ਨੂੰ ਰਾਸ਼ਨ ਦਿੰਦੇ ਹੋਏ।