ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਇੱਕ ਦਹਾਕੇ ‘ਤੋਂ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਰਹਿੰਦੇ ਪ੍ਰਵਾਸੀ ਪੰਜਾਬੀ ਬਲਜੀਤ ਸਿੰਘ ਕਮਾਲਪੁਰਾ ਜਲਦੀ ਹੀ ਇੱਕ ਨਵੀਂ ਪੰਜਾਬੀ ਦੋਗਾਣਾ ਐਲਬਮ ਲੈ ਕੇ ਪੰਜਾਬੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋ ਰਿਹਾ ਹੈ। ਪ੍ਰੈਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਬਲਜੀਤ ਸਿੰਘ ਦਸਦਾ ਹੈ ਕਿ ਉਸਨੂੰ ਬਚਪਨ ‘ਤੋਂ ਹੀ ਗਾਉਣ ਦਾ ਸੌਂਕ ਹੈ ਤੇ ਪਿਛਲੇ ਕਈ ਸਾਲਾਂ ‘ਤੋਂ ਉਹ ਲਗਾਤਾਰ ਰਿਆਜ ਕਰ ਰਿਹਾ ਹੈ ਤੇ ਕਈ ਚੋਟੀ ਦੇ ਸੰਗੀਤਕਾਰਾਂ ਦੇ ਸੰਪਰਕ ਵਿੱਚ ਵੀ ਹੈ। ਬਲਜੀਤ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ, ਕਰਨ ਔਜਲਾ ਅਤੇ ਦੀਪ ਜੰਡੂ ਉਸਦੇ ਪਸੰਦੀਦਾ ਗਾਇਕ ਹਨ ਜਿਨ੍ਹਾਂ ‘ਤੋਂ ਪ੍ਰਭਾਵਿਤ ਹੋ ਉਹ ਖੁਦ ਵੀ ਗਾਇਕ ਬਣਨ ਦੀ ਠਾਣ ਬੈਠਾ ਹੈ। ਲੁਧਿਆਣੇ ਜਿ਼ਲ੍ਹੇ ਦੇ ਸ਼ਹਿਰ ਜਗਰਾਂੳ ਨੇੜਲੇ ਪਿੰਡ ਕਮਾਲਪੁਰਾ ਦੇ ਜੰਮਪਲ ਬਲਜੀਤ ਨੇ ਅਪਣੇ ਗਾਣਿਆਂ ਸ਼ੁਕਰ ਦਾਤਿਆ , ਦਸਮੇਸ਼ ਪਿਤਾ, ਮਾਂ ਅਤੇ ਲੌਕਡਾਊਨ ਦੇ ਕੁੱਝ ਹਿੱਸੇ ਅਪਣੇ ਫੇਸਬੁੱਕ ਪੇਜ਼ ਅਤੇ ਯੂਟਿਊਬ ਤੇ ਵੀ ਪਾਏ ਹਨ।