ਮਿਲਣ ਤੋਂ ਪਹਿਲਾਂ ਹੋਰ ਕਿੰਨਾ ਕੁ ਖੁਆਰ ਹੋਣਾਂ ਹੈ !

ਬ੍ਰਮਿੰਘਮ – ਇੰਗਲੈਂਡ ਵਿੱਚ ਲੋਕਡਾਊਨ ਨੂੰ ਖ੍ਹੋਲਣ ਦੇ ਮਸਲੇ ਉੱਪਰ ਪ੍ਰਾਪਤ ਹੋਈ “ਜਿੱਤ” ‘ਤੇ ਕੁੱਝ ਖੁਸ਼ੀ ਮਨਾਂ ਰਹੇ ਹੋਣਗੇ, ਕੁੱਝ ਵਿਖਾਵੇ ਲਈ ਖੁਸ਼ ਪਰ ਅੰਦਰੋਂ ਦੁਖੀ ਹੋਣਗੇ ਅਤੇ ਬਹੁਗਿਣਤੀ ਕੋਲ ਤਾਂ ਹਰ ਮਸਲੇ ਦੇ ਲਈ ਇਕੋ ਸਫਲਤਾ ਦੀ ਕੁੰਜੀ – ‘ਸਾਨੂੰ ਕੀ’ ਹੈ ਤੇ ਹਰ ਵਾਰ ਦੀ ਤਰ੍ਹਾਂ ਇਸਦੀ ਵਰਤੋਂ ਕਰ ਰਹੇ ਹਨ। ਨੱਕ ਗੁੱਤ ਕੱਟੀ ਗਈ ਅਜੇ ਵੀ ਮੈਂ ਭਲੀ ਬਚੀ – ਵਰਗੀ ਇਸ ਪ੍ਰਾਪਤੀ ਤੋਂ ਬਾਦ ਗੰਭੀਰਤਾ ਨਾਲ ਸੋਚਣਾਂ ਬਣਦਾ ਕਿ ਅਸੀਂ ਭਵਿੱਖ ਵਿੱਚ ਇਸਨੁੰ ਰੋਕਣ ਲਈ ਸੁਹਿਰਦਤਾ ਨਾਲ ਯਤਨ ਕਰਨੇ ਹਨ ਕਿ ਇਸੇ ਤਰ੍ਹਾਂ ਖੁਆਰ ਹੁੰਦੇ ਰਹਿਣਾਂ ਹੈ। ਜਦੋਂ ਈਸਵੀ ਕਲੰਡਰ ਮੁਤਾਬਕ 21ਵੀਂ ਸਦੀ ਨੇ ਦਸਤਕ ਦਿੱਤੀ ਸੀ ਤਾਂ ਏਕਤਾ ਦੇ ਯਤਨ ਸ਼ੁਰੂ ਹੋਏ ਸਨ, ਉਸ ਵਕਤ ਦਾਸ ਨੇ ਮੀਡੀਆ ਵਿੱਚ ਅਤੇ ਮੀਟਿੰਗਾਂ ਵਿੱਚ ਤਜਵੀਜਾਂ ਪੇਸ਼ ਕੀਤੀਆਂ ਸਨ ਜੋ ਨਗਾਰਖਾਨੇ ਵਿੱਚ ਤੂਤੀਆਂ ਦੀ ਅਵਾਜ਼ ਵਾਂਗ ਦੱਬ ਕੇ ਰਹਿ ਗਈਆਂ। ਦੋ ਕਦਮ ਅੱਗੇ ਦੋ ਕਦਮ ਪਿੱਛੇ ਵਾਲੀ ਨੀਤੀ ‘ਤੇ ਚੱਲਦੇ ਹੋਏ ਅੱਜ ਵੀ ਅਸੀਂ ਉਸ ਸਥਿਤੀ ਵਿੱਚ ਹਾਂ ਇਸਲਈ ਇਕ ਵਾਰ ਫਿਰ ਉਹ ਵਿਚਾਰ ਦੁਹਰਾ ਰਿਹਾਂ ਹਾਂ। ਦਾਸ ਨੇ ਕਿਹਾ ਸੀ ਕਿ ਸਭ ਧਿਰਾਂ ਦੀ ਸਹਿਮਤੀ ਨਾਲ ਵਿਧਾਨ ਬਣਾਂ ਕੇ ਐਫ. ਐਸ. ਉ. ਦਾ ਹਰ ਦੋ ਸਾਲ ਬਾਦ ਜਥੇਬੰਦਕ ਢਾਚਾਂ ਚੁਣਿਆਂ ਜਾਵੇ (ਚੇਅਰਮੈਨ, ਵਾਇਸ ਚੇਅਰ, ਜਨ: ਸਕੱਤਰ, ਪ੍ਰੈਸ ਸਕੱਤਰ, ਖ਼ਜਾਨਚੀ ਆਦਿਕ) ਅਤੇ ਸਭ ਸਿੱਖ ਸੰਘਰਸ਼ ਨੂੰ ਸਮਰਪਿਤ ਰਾਜਨੀਤਕ ਜਥੇਬੰਦੀਆਂ ਨੂੰ ਉਸ ਵਿੱਚ ਸ਼ਾਮਲ ਕੀਤਾ ਜਾਵੇ।ਇਸੇ ਤਰਜ਼ ‘ਤੇ ਹਰ ਸ਼ਹਿਰ ਵਿੱਚ ਜਥੇਬੰਦੀਆਂ ਦੀਆਂ ਬ੍ਰਾਚਾਂ ਦੇ ਨੁਮਾਇੰਦਿਆਂ ਦੀਆਂ ਸਾਂਝੀਆਂ ਬ੍ਰਾਚਾਂ ਬਣਾਈਆਂ ਜਾਣ ਜੋ ਨੈਸ਼ਨਲ ਪੈਨਲ ਦੀਆਂ ਮੀਟਿੰਗਾਂ ਵਿੱਚ ਜਾਣ ਵਾਲੇ ਨੁਮਾਇੰਦਿਆਂ ਨੂੰ ਆਪਣੇ ਸੁਝਾਅ, ਵਿਚਾਰ ਆਦਿਕ ਦੇਣ। ਸਿੱਖ ਕੌਮ ਨੂੰ ਇੰਗਲੈਂਡ ਸਮੇਤ ਦੁਨੀਆਂ ਭਰ ਵਿਚ ਦਰਪੇਸ਼ ਮਸਲਿਆਂ ਨੂੰ ਇਹ ਸੰਸਥਾ ਵਿਚਾਰੇ ਅਤੇ ਨਜਿੱਠੇ। ਇੰਗਲੈਂਡ ਸਮੇਤ ਦੁਨੀਆਂ ਭਰ ਵਿੱਚ ਉਤਪੰਨ ਹੁੰਦੇ ਮਸਲਿਆਂ ਨਾਲ ਨਜਿੱਠਣ ਲਈ ਸਾਂਝੀ ਧਾਰਮਿਕ ਸੰਸਥਾ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਸਿਰਫ ਧਾਰਮਿਕ ਸੰਸਥਾਵਾਂ ਦੇ ਨੁਮਾਂਇੰਦੇ ਅਤੇ ਧਾਰਮਿਕ ਸਖਸ਼ੀਅਤਾਂ ਨੂੰ ਸ਼ਾਮਲ ਕੀਤਾ ਜਾਵੇ।ਯਕੀਨਨ ਕੁੱਝ ਵਿਅਕਤੀ ਰਾਜਨੀਤਕ ਅਤੇ ਧਾਰਮਿਕ ਦੋਹਾਂ ਖੇਤਰਾਂ ਵਿੱਚ ਵਿਚਰਦੇ ਹਨ ਅਤੇ ਦੋਹਾਂ ਸੰਸਥਾਵਾਂ ਦੇ ਨੁੰਮਾਂਇੰਦੇ ਬਣ ਸਕਦੇ ਹਨ ਪਰ ਜਿੱਥੇ ਤੱਕ ਸੰਭਵ ਹੋਵੇ ਇਕ ਵਿਅਕਤੀ ਇਕ ਅਹੁਦਾ ਵਾਲੇ ਸਿਧਾਂਤ ਦੀ ਪਾਲਣਾਂ ਕੀਤੀ ਜਾਵੇ।ਇੰਗਲੈਂਡ ਦੇ ਤਕਰੀਬਨ ਹਰ ਵੱਡੇ ਸ਼ਹਿਰ ਵਿੱਚ ਸਥਾਨਕ ਪੱਧਰ ਉਪੱਰ ਗੁਰਦਵਾਰਾ ਕੌਸਲਾਂ ਸਥਾਪਤ ਹਨ ਉਨ੍ਹਾਂ ਦਾ ਨਾਂ ਸਿਰਫ ਭਰਪੂਰ ਸਹਿਯੋਗ ਲਿਆ ਜਾਵੇ ਬਲਕਿ ਉਨ੍ਹਾਂ ਨੂੰ ਨੈਸ਼ਨਲ ਪੈਨਲ ਦੀਆਂ ਸਥਾਨਕ ਬ੍ਰਾਚਾਂ ਵਜ਼ੋਂ ਸਵੀਕਾਰ ਕੀਤਾ ਜਾਵੇ ਜੋ ਨੈਸ਼ਨਲ ਪੱਧਰ ਦੇ ਨੁਮਾਇੰਦਿਆਂ ਨੂੰ ਸਹਿਯੋਗ ‘ਤੇ ਸਲਾਹ ਦੇਣ। ਜਿੰਨ੍ਹਾਂ ਸ਼ਹਿਰਾਂ ਵਿੱਚ ਸਥਾਨਕ ਗੁਰਦਵਾਰਾ ਕੌਸਲਾਂ ਨਹੀਂ ਹਨ ਉੱਥੋਂ ਦੀਆਂ ਧਾਰਮਿਕ ਖੇਤਰ ਵਿੱਚ ਵਿਚਰਦੀਆਂ ਸਖਸ਼ੀਅਤਾਂ ਦਾ ਸਹਿਯੋਗ ਲੈ ਕੇ ਨੈਸ਼ਨਲ ਕੌਸਲ ਵਿੱਚ ਨੁਮਾਇੰਦਗੀ ਦੇ ਕੇ ਸਥਾਨਕ ਪੱਧਰ ਲਈ ਯਤਨ ਕੀਤੇ ਜਾਣ। 3 ਮੈਂਬਰ ਧਾਰਮਿਕ ਕੌਸਲ ਵਿੱਚੋਂ ( ਧਰਮ ਨੂੰ ਸਿਆਸਤ ਤੋਂ ਉਪਰ ਰੱਖਣ ਦੇ ਸਿਧਾਂਤ ਅਨੁਸਾਰ ) ਅਤੇ 2 ਮੈਂਬਰ ਰਾਜਨੀਤਕ ਸਾਂਝੀ ਸੰਸਥਾ ਵਿੱਚੋਂ ਲੈ ਕੇ ਦੋਹਾਂ ਸੰਸਥਾਵਾਂ ਦੇ ਤਾਲਮੇਲ ਲਈ ਬੋਰਡ ਦਾ ਗਠਨ ਕੀਤਾ ਜਾਵੇ ਤਾਂ ਜੋ ਜਿੱਥੇ ਦੋਹਾਂ ਖੇਤਰਾਂ ਦੀ ਸ਼ਮੂਲੀਅਤ ਦੀ ਜਰੂਰਤ ਹੋਵੇ ਸਾਂਝੇ ਰੂਪ ਵਿੱਚ ਪਰੋਗਰਾਮ ਉਲੀਕਣ ਅਤੇ ਨੇਪਰੇ ਚਾੜ੍ਹਨ ਲਈ ਯੋਗ ਪ੍ਰਬੰਧ ਹੋ ਸਕੇ। ਜੇ ਸ਼ੁਰੂਆਤੀ ਤੌਰ ‘ਤੇ ਇੰਨਾਂ ਹੋ ਜਾਵੇ ਤਾਂ ਭਵਿੱਖ ਵਿੱਚ ਹੋਰ ਸੁਝਾਅ ਵੀ ਦਿੱਤੇ ਜਾ ਸਕਦੇ ਹਨ, ਅਕਸਰ ਇਹ ਵੇਖਿਆ ਜਾਂਦਾ ਕਿ ਸੁਝਾਅ ਦਿੱਤੇ ਕਿਸਨੇ ਹਨ ਫਿਰ ਅਮਲ ਕਰਨ ਜਾਂ ਰੱਦ ਕਰਨ ਦਾ ਫੈਸਲਾ ਲਿਆ ਜਾਂਦਾਂ ਹੈ ਸੁਝਾਅ ਚੰਗੇ ਹਨ ਜਾਂ ਮਾੜੇ ਇਸਤੇ ਗੌਰ ਨਾਂਹ ਦੇ ਬਰਾਬਰ ਹੀ ਕੀਤਾ ਜਾਂਦਾ ਹੈ। ਦੂਜੀ ਸੰਸਾਰ ਜੰਗ ਦੇ ਖਾਤਮੇ ਤੋਂ ਬਾਅਦ ਸਿੱਖ ਕਾਫੀ ਗਿਣਤੀ ਵਿੱਚ ਆਉਣੇ ਸ਼ੁਰੂ ਹੋ ਗਏ ਸਨ ਉਦੋਂ ਤੋਂ ਲੈ ਕੇ ਅਨੇਕਾਂ ਸਾਂਝੀਆਂ ਜਥੇਬੰਦੀਆਂ ਜਾਂ ਆਮ ਜਥੇਬੰਦੀਆਂ ਬਣੀਆਂ ਕੁੱਝ ਖਤਮ ਵੀ ਹੁੰਦਿਆਂ ਆਇਆਂ ਹਨ। ਕੌਮ ਦੀ ਬਿਹਤਰੀ ਲਈ ਹਰ ਸਝਾਅ ਉੱਪਰ ਵਿਚਾਰ ਕਰਨ ਵਿੱਚ ਕੋਈ ਹਰਜ਼ ਨਹੀਂ ਹੈ। ਪੰਥ ਦਾ ਦਾਸ – ਸਰਬਜੀਤ ਸਿੰਘ , ਸਮੈਦਿਕ, ਇੰਗਲੈਂਡ, ਯੂ ਕੇ.

Geef een reactie

Het e-mailadres wordt niet gepubliceerd. Vereiste velden zijn gemarkeerd met *