ਕੇਟੀ ਵੀ ਵੱਲੋਂ ਪਾਕਿਸਤਾਨ ਰੇਲ ਹਾਦਸਾ ਪੀੜਤਾਂ ਦੀ ਪੰਜ-ਪੰਜ ਲੱਖ ਰੁਪਿਆ ਮਾਲੀ ਮੱਦਦ ਸਲਾਘਾਯੋਗ: ਪੰਥਕ ਜਥੇਬੰਦੀਆਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੰਗਲੈਂਡ ‘ਤੋਂ ਚਲਦੇ ਪੰਥਕ ਟੀਵੀ ਚੈਨਲ ਕੇ ਟੀ ਵੀ ਵੱਲੋਂ ਪਾਕਿਤਸਾਨ ਵਿਚ ਵਾਪਰੇ ਰੇਲ-ਵੈਨ ਹਾਦਸੇ ਵਿੱਚ ਮਾਰੇ ਗਏ 20 ਸਿੱਖਾਂ ਦੇ ਪਰਿਵਾਰਾਂ ਨੂੰ 5-5 ਲੱਖ ਪਾਕਿਸਤਾਂਨੀ ਰੁਪਿਆਂ ਦੀ ਮਾਲੀ ਮੱਦਦ ਦੇਣ ਦੇ ਕੀਤੇ ਐਲਾਨ ਦਾ ਯੂਰਪ ਦੀਆਂ ਪੰਥਕ ਜਥੇਬੰਦੀਆਂ ਨੇ ਸਵਾਗਤ ਕਰਦਿਆਂ ਇਸ ਨੂੰ ਸਲਾਘਾਯੋਗ ਕਦਮ ਕਿਹਾ ਹੈ। ਇੰਗਲੈਂਡ ‘ਤੋਂ ਭਾਈ ਅਮਰੀਕ ਸਿੰਘ ਗਿੱਲ, ਭਾਈ ਦਵਿੰਦਰਜੀਤ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਜਰਮਨੀ ‘ਤੋਂਭਾਈਗੁਰਮੀਤਸਿੰਘਖਨਿਆਣ, ਭਾਈਸਤਪਾਲਸਿੰਘਪੱਡਾ, ਭਾਈਗੁਰਦਿਆਲਸਿੰਘਲਾਲੀ,ਭਾਈਜਗਤਾਰਸਿੰਘਮਾਹਲ,ਫਰਾਂਸ ‘ਤੋਂਭਾਈਰਘਵੀਰਸਿੰਘਕੁਹਾੜ, ਬਾਬਾਕਸ਼ਮੀਰਸਿੰਘ, ਭਾਈਸੁਖਦੇਵਸਿੰਘਖਾਲੂਅਤੇਬੈਲਜ਼ੀਅਮ ‘ਤੋਂ ਭਾਈ ਜਗਦੀਸ਼ ਸਿੰਘ ਭੂਰਾ ਨੇ ਗੁਰਧਾਮਾਂ ਦੇ ਦਰਸਨਾਂ ਦੌਰਾਂਨ ਇਸ ਹਾਦਸੇ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਕੇਟੀ ਵੀ ਵੱਲੋਂ ਪੰਥਕ ਜਥੇਬੰਦੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਦਿੱਤੀ ਜਾ ਆਰਥਿਕ ਮੱਦਦ ਵਿੱਚ ਅਪਣਾ ਬਣਦਾ ਹਿੱਸਾ ਜਰੂਰ ਪਾਉਣ।

Geef een reactie

Het e-mailadres wordt niet gepubliceerd. Vereiste velden zijn gemarkeerd met *