ਸੁਧੀਰ ਸੂਰੀ ਨੂੰ ਗੰਨਮੈਨਾਂ ਦੀ ਨਹੀ ਦਿਮਾਗੀ ਇਲਾਜ ਕਰਵਾਉਣ ਦੀ ਜਰੂਰਤ

ਪੰਜਾਬ ਅਤੇ ਕੇਂਦਰ ਸਰਕਾਰ ਕਰੇ ਤੁਰੰਤ ਕਾਰਵਾਈ: ਵੇਟਲਿਫਟਰ ਤੀਰਥ ਰਾਮ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿ਼ਵ ਸੈਨਾਂ ਪੰਜਾਬ ਦੇ ਪ੍ਰਧਾਨ ਸੁਧੀਰ ਸੂਰੀ ਵੱਲੋਂ ਪਿਛਲੇ ਦਿਨੀ ਜਾਰੀ ਇੱਕ ਵੀਡੀਓ ਵਿੱਚ ਪ੍ਰਵਾਸੀ ਸਿੱਖਾਂ ਪ੍ਰਤੀ ਵਰਤੀ ਬੇਹੱਦ ਮਾੜੀ ਭਾਸ਼ਾ ਬਾਰੇ ਦੇਸ਼-ਵਿਦੇਸ਼ ਵਿੱਚੋਂ ਭਾਰੀ ਵਿਰੋਧਤਾ ਹੋ ਰਹੀ ਹੈ। ਬੈਲਜ਼ੀਅਮ ਰਹਿੰਦੇ ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ ਨੇ ਜਾਰੀ ਇੱਕ ਬਿਆਨ ਵਿਚ ਕਿਹਾ ਕਿ ਸੁਧੀਰ ਸੂਰੀ ਵਰਗੇ ਬੰਦੇ ਨੂੰ ਗੰਨਮੈਨਾਂ ਦੀ ਬਜਾਏ ਅਪਣੇ ਦਿਮਾਗ ਦਾ ਇਲਾਜ ਕਰਵਾਉਣ ਦੀ ਜਰੂਰਤਹੈ। ਸ੍ਰੀ ਤੀਰਥ ਰਾਮ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਚਾਹੀਦਾਂ ਹੈ ਕਿ ਉਹ ਸੁਧੀਰ ਸੂਰੀ ਵਰਗੇ ਫਿਰਕਾ ਪ੍ਰਸਤ ਬੰਦੇ ਨੂੰ ਬਿਨ੍ਹਾਂ ਦੇਰੀ ਗ੍ਰਿਫਤਾਰ ਕਰ ਪੰਜਾਬ ਦਾ ਮਹੌਲ ਵਿਗੜਨ ‘ਤੋਂ ਰੋਕਣ। ਬਹੁਤ ਸਾਰੇ ਯੂਰਪੀਨ ਅਤੇ ਅੰਤਰਾਸਟਰੀ ਮੈਡਲ ਜਿਤਣ ਵਾਲੇ ਸ੍ਰੀ ਰਾਮ ਦਾ ਕਹਿਣਾ ਹੈ ਕਿ ਸੂਰੀ ਵੱਲੋਂ ਵਰਤਿਆ ਗਿਆ ਭਈਆ ਸ਼ਬਦ ਵੀ ਕਲੰਕਤ ਹੈ ਕਿਉਕਿ ਪ੍ਰਵਾਸੀ ਮਜਦੂਰ ਵੀ ਉਸੇ ਅਖੰਡ ਭਾਰਤ ਦਾ ਹਿੱਸਾ ਹਨ ਤੇ ਇਸੇ ਕਾਰਨ ਸੂਰੀ ਤੇ ਧਾਰਾ 295 ਏ ਅਧੀਨ ਪਰਚਾ ਦਰਜ ਕਰਬਣ ਦੀ ਸਜ਼ਾ ਦਿੱਤੀ ਜਾਵੇ।

Geef een reactie

Het e-mailadres wordt niet gepubliceerd. Vereiste velden zijn gemarkeerd met *