ਜਸਪਾਲ ਦੇ ਜੀਵਨ ਦੁਖਾਂਤ ਉਪਰ ਆਧਾਰਿਤ ਫਿਲਮ ‘ ਯੇਹ ਯਾਦ ਮੇਰੇ ਅਰਮਾਨੋਂ ਕੀ’ ਰਿਲੀਜ਼
ਪਟਿਆਲਾ (20 ਜੁਲਾਈ) ਨਸੀਰੂਦੀਨ ਅਤੇ ਉਮਪੁਰੀ ਦੇ ਐਨ.ਐਸ.ਡੀ. ਦਿੱਲੀ ਅਤੇ ਫਿਲਮ ਇੰਸਟੀਚਿਊਟ ਪੂਨਾ ਵਿਚਲੇ ਹਮ ਜਮਾਤੀ ਪੰਜਾਬੀ ਫਿਲਮ ਐਕਟਰ ਰਾਜੇਂਦਰਾ ਜਸਪਾਲ ਦੇ ਜੀਵਨ ਦੁਖਾਂਤ ਉਪਰ ਆਧਾਰਿਤ ਡਾਕੂਮੈਂਟਰੀ ਫਿਲਮ ‘ਯੇਹ ਯਾਦ ਮੇਰੇ ਅਰਮਾਨੋ ਕੀ” ਭਾਈ ਕਾਹਨ ਸਿੰਘ ਨਾਭਾ ਦੇ ਪੜਪੋਤਰੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਡੀਕੇਟ ਮੈਂਬਰ ਮੇਜਰ ਆਦਜਰਸਪਾਲ ਸਿੰਘ ਵਲੋਂ ਰਿਲੀਜ ਕੀਤੀ ਗਈ। ਸਿਆਮ ਬੈਨੇਗਲ ਦੀ ਫਿਲਮ ‘ਮੰਥਨ’ ਵਿਚ ਸਮਿਤਾ ਪਾਟਿਲ ਦੇ ਪਤੀ ਦਾ ਰੋਲ ਅਦਾ ਕਰਨ ਵਾਲੇ ਜਸਪਾਲ, ਆਪਣੇ ਦੋਸਤ ਨਸੀਰੂਦੀਨ ਉਪਰ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਕਰਕੇ ਫਿਲਮ ਇੰਡਸਟਰੀ ਮੁੰਬਈ ਚੋਂ ਬਾਹਰ ਹੋ ਗਏ ਸਨ।
ਮਿਊਜਿਕ ਕੇਅਰ ਦੇ ਬੈਨਰ ਹੇਠ ਯੂ-ਟਿਊਬ ਤੇ ਜਾਰੀ ਇਸ ਫਿਲਮ ਦੇ ਸੰਗੀਤਕਾਰ ਈਸਾਂਤ ਪੰਡਿਤ ਨਿਰਦੇਸ਼ਕ ਰਵਿੰਦਰ ਰਵੀ ਸਮਾਣਾ ਅਤੇ ਲੇਖਕ ਤੇ ਨਿਰਮਾਤਾ ਡਾ. ਜਗਮੇਲ ਭਾਠੂਆਂ ਅਤੇ ਡਾ. ਰਵਿੰਦਰ ਕੌਰ ਰਵੀ ਹਨ। ਨਸੀਰੂਦੀਨ ਵਲੋਂ ਅੰਗਰੇਜ਼ੀ ਭਾਸ਼ਾ ਚ ਲਿਖੀ ਆਪਣੀ ਸਵੈਜੀਵਨੀ ‘ਐਂਡ ਦੈੱਨ ਵਨ ਡੇ’ ਵਿਚ ਜਸਪਾਲ ਨਾਲ ਜੁੜੀਆਂ ਕੌੜੀਆਂ ਮਿੱਠੀਆਂ ਯਾਦਾਂ ਦਾ ਵਰਨਣ ਕਰਦਿਆਂ ਦੱਸਿਆ ਹੈ ਕਿ ਜਿਸ ਸਮੇਂ ਜਸਪਾਲ ਨੇ ਮੁੰਬਈ ’ਚ ਮੇਰੇ ਉਪਰ ਕਤਲਾਨਾ ਹਮਲਾ ਕੀਤਾ ਤਾਂ ਮੈਨੂੰ ਓਮ ਪੁਰੀ ਵਲੋਂ ਬਚਾਇਆ ਗਿਆ ਸੀ।
ਇਸ ਮੌਕੇ ਪੰਜਾਬੀ ਸਾਹਿਤਕਾਰ ‘ਡਾ. ਜਗਮੇਲ ਭਾਠੂਆਂ’ ਨੇ ਦੱਸਿਆ ਕਿ ਜਸਪਾਲ ਨੇ ਸੱਠਵਿਆਂ ਦੇ ਦਹਾਕੇ ਚ ਪਟਿਆਲਾ “ਚ ਬੈਂਕ ਦੀ ਨੌਕਰੀ ਛੱਡ ਕੇ, ਪ੍ਰਸਿਧ ਨਾਟਕਕਾਰ ਹਰਪਾਲ ਟਿਵਾਣਾ ਦੇ ਨਾਟਕ ਗਰੁੱਪ ‘ਪੰਜਾਬ ਕਲਾ ਮੰਚ’ ਤੋਂ ਆਪਣਾ ਐਕਟਿੰਗ ਦਾ ਸਫ਼ਰ ਆਰੰਭ ਕੀਤਾ। ਉਨਹਾਂ ਕਿਹਾ ਇਹ ਫਿਲਮ ਬਣਾਉਣ ਦਾ ਮੁੱਖ ਮਕਸਦ ਏਹ ਹੈ ਕਿ ਪੰਜਾਬ ਦੇ ਇਕ ਸੂਲਝੇ ਹੋਏ ਗੁੰਮਨਾਮ ਕਲਾਕਾਰ ਨੂੰ ਮੁੜ ਕਲਾ ਜਗਤ ਨਾਲ ਜੋੜਿਆ ਜਾਵੇ। ਇਸ ਮੌਕੇ ਮੇਜਰ ਏ ਪੀ ਸਿੰਘ ਤੋਂ ਇਲਾਵਾ ਫਿਲਮ ਐਕਟਰ ਰਾਜੇਂਦਰਾ ਜਸਪਾਲ, ਰਵਿੰਦਰ ਰਵੀ ਸਮਾਣਾ,ਡਾ ਜਗਮੇਲ ਭਾਠੂਆਂ,ਐਂਕਰ ਈਮਨਪ੍ਰੀਤ,ਅਤੇ ਡਾ ਰਵਿੰਦਰ ਕੌਰ ਰਵੀ ਹਾਜ਼ਿਰ ਸਨ ।
ਕੈਪਸ਼ਨ- ਜਸਪਾਲ ਦੇ ਜੀਵਨ ਦੁਖਾਂਤ ਉਪਰ ਆਧਾਰਿਤ ਡਾਕੂਮੈਂਟਰੀ ਫਿਲਮ ‘ਯੇਹ ਯਾਦ ਮੇਰੇ ਅਰਮਾਨੋ ਕੀ” ਰੀਲੀਜ਼ ਕਰਦੇ ਹੋਏ ਭਾਈ ਕਾਹਨ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਏ. ਪੀ.ਸਿੰਘ , ਫਿਲਮ ਐਕਟਰ ਰਾਜੇਂਦਰਾ ਜਸਪਾਲ ,ਰਵਿੰਦਰ ਰਵੀ ਸਮਾਣਾ,ਡਾ ਰਵਿੰਦਰ ਕੌਰ ਰਵੀ ,ਈਮਨਪ੍ਰੀਤ ਅਤੇ ਡਾ ਜਗਮੇਲ ਭਾਠੂਆਂ
ਜਾਰੀ ਕਰਤਾ- ਡਾ ਰਵਿੰਦਰ ਕੌਰ ਰਵੀ,ਸਲਾਹਕਾਰ, ਹਰੀ ਵ੍ਰਿਜੇਸ਼ ਕਲਚਰਲ ਫਾਊਂਡੇਸਨ