ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਮ . ਪੀ ਚੌਧਰੀ ਸੰਤੋਖ ਸਿੰਘ ਦੇ ਘਰ ਦਾ ਘਿਰਾਓ ਕਰਨ ਦਾ ਕੰਮ ਮੁਕੰਮਲ ।

ਜਲੰਧਰ (ਪਰੋਮਿਲ ਕੁਮਾਰ) 21/07/2020 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੌਧਰੀ ਸੰਤੋਖ ਸਿੰਘ ਦੇ ਘਰ ਦਾ ਘਿਰਾਓ ਕਰਨ ਦਾ ਕੰਮ ਮੁਕੰਮਲ ਕੀਤਾ ਗਿਆ । ਪ੍ਰੈਸ ਨੂੰ ਦਸ ਦਿਆਂ ਹੋਇਆ ਸੂਬਾ ਖਿਜਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਨੇ ਦਸਿਆਂ ਕਿ ਜਥੇਬੰਦੀ ਦੇ ਮਿਥੇ ਪ੍ਰੋਗਰਾਮ ਦੇ ਤਹਿਤ ਪਿੰਡ -ਪਿੰਡ ਵਿੱਚ ਮੀਟਿੰਗਾਂ ਲਗਾ ਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲਾਮ ਬੰਦ ਕੀਤਾ । ਹਰੇਕ ਘਰ ਦੇ ਵਿੱਚ ਜਾਰੀ ਕੀਤੇ ਤਿੰਨੇ ਆਰਡੀਨਿੱਸ ਅਤੇ ਬਿਜਲੀ ਸੋਧ ਬਿੱਲ 2020 ਦੇ ਖਰੜੇ ਦੇ ਸੰਬੰਧ ਵਿੱਚ ਜੋ ਦਵਾਰਕੀਆ ਛਪਵਾਈਆ ਗਈਆ ਅਤੇ ਘਰ – ਘਰ ਵਿੱਚ ਪਹੁੰਚਾਈਆ ਗਈਆ । ਇਹਨਾ ਤਿੰਨਾਂ ਆਰਡੀਨੈਸਾ ਅਤੇ ਬਿਜਲੀ ਸਿੰਧ ਬਿੱਲ ਨੂੰ ਰੱਦ ਕਰਾਉਣ ਵਾਸਤੇ ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਜਾਂਦੀ ਹੈ , 21 ਤਾਰੀਖ਼ ਨੂੰ ਜੁਲਾਈ ਨੂੰ ਚੌਧਰੀ ਸੰਤੋਖ ਸਿੰਘ ਦੇ ਘਰ ਦਾ ਘਿਰਾਓ ਕਰਨ ਵਾਸੇ ਪਹੁੰਚੋ । ਇਹ ਸੰਘਰਸ਼ ਉਦੋ ਤੱਕ ਜਾਰੀ ਰਹੇ ਗਾ , ਜਦੋ ਤੱਕ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਮਤਾ ਪਾ ਕੇ ਇਸ ਨੂੰ ਰੱਦ ਨਹੀ ਕਰਦੀ । ਇਹਨਾ ਮੀਟਿੰਗਾਂ ਵਿੱਚ ਪਿੰਡਾਂ ਵਿੱਚ ਕਿਸਾਨਾ ਅਤੇ ਮਜ਼ਦੂਰਾਂ ਨੇ ਵਿਸ਼ਵਾਸ ਦਵਾਇਆ ਕੇ ਅਸੀਂ ਪਰਿਵਾਰਾਂ ਸਮੇਤ ਦੁੱਧ ਅਤੇ ਲੰਗਰ ਲੈ ਕੇ ਹਾਜਿਰ ਹੋਵਾਂ ਗੇ । ਜੇ ਸਰਕਾਰਾਂ ਦੀ ਫਿਰ ਵੀ ਨੀਂਦ ਨਾ ਖੁੱਲੀ ਫਿਰ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ । ਇਸ ਮੌਕੇ ਜਿਲਾ ਜਲੰਧਰ ਦੇ ਜ਼ੋਨ ਪ੍ਰਧਾਨ ਸਲਵਿੰਦਰ ਸਿੰਘ ਜਾਂਦੀਆਂ , ਜਗਤਾਰ ਸਿੰਘ , ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ , ਜਗਤਾਰ ਸਿੰਘ ਰਾਮੇ , ਸਵਰਨ ਸਿੰਘ ਪ੍ਰੈਸ ਸਕੱਤਰ ਰਣਜੋਧ ਸਿੰਘ ਜਾਣੀਆਂ ਕੁਲਦੀਪ ਸਿੰਘ ਜਾਣੀਆਂ ਹਾਜਿਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *