ਸਰਦਾਰ ਗਜਿੰਦਰ ਸਿੰਘ ਦੀ ਸਿਹਤਯਾਬੀ ਲਈ ਬੈਲਜ਼ੀਅਮ ਦੀਆਂ ਸਿੱਖ ਸੰਗਤਾਂ ਵੱਲੋਂ ਅਰਦਾਸ

ਈਪਰ, ਬੈਲਜ਼ੀਅਮ ( ਪ੍ਰਗਟਸਿੰਘਜੋਧਪੁਰੀ )ਵੀਹਵੀਂ ਸਦੀ ਦੇ ਮਹਾਂਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਨਜਾਇਜ ਗ੍ਰਿਫਤਾਰੀ ਦੇ ਰੋਸ ਵਜੋਂ 29 ਸਤੰਬਰ 1981 ਨੂੰ ਇੰਡੀਅਨ ਏਅਰਲਾਈਨ ਦਾ ਜਹਾਜ ਅਗਵਾ ਕਰਨ ਵਾਲੀ ਟੀਮ ਦੇ ਪ੍ਰਮੁੱਖ ਆਗੂ ਅਤੇ ਦਲ ਖਾਲਸਾ ਦੇ ਸੰਸਥਾਪਕਾਂ ਵਿਚੋਂ ਮੋਢੀ ਸਰਦਾਰ ਗਜਿੰਦਰ ਸਿੰਘ ਹੋਰਾਂ ਦੀ ਸਿਹਤ ਅੱਜ ਕੱਲ ਕੁੱਝ ਠੀਕ ਨਹੀ ਹੈ। ਉਹ ਮੇਹਦੇ ਦੀ ਬਿਮਾਰੀ ‘ਤੋਂ ਪੀੜਤ ਹਨ ਜਿਸ ਲਈ ਵਿਸ਼ਵ ਭਰ ਦੀਆਂ ਸੰਗਤਾਂ ਉਹਨਾਂ ਦੀ ਸਿਹਤਯਾਬੀ ਲਈ ਅਰਦਾਸਾਂ ਕਰ ਰਹੀਆਂ ਹਨ। ਪਿਛਲੇ 39ਸਾਲਾਂ ‘ਤੋਂ ਲੰਬੀ ਜ਼ੇਲ੍ਹ ਅਤੇ ਫਿਰ ਜਲਾਵਤਨੀ ਹੰਢਾ ਰਹੇ ਸਰਦਾਰ ਗਜਿੰਦਰ ਸਿੰਘ ਅਪਣੀ ਕਲਮ ਨਾਲ ਲਗਾਤਾਰ ਕੌਂਮੀ ਸੰਘਰਸ਼ ਵਿੱਚ ਯੋਗਦਾਨ ਪਾ ਰਹੇ ਹਨ ਜਿਸ ਕਾਰਨ ਹਜਾਰਾਂ ਸਿੱਖ ਨੌਜਵਾਨ ਉਹਨਾਂ ਦੀ ਲੇਖਣੀ ‘ਤੋਂ ਪ੍ਰੇਰਤ ਹੋ ਕੌਂਮ ਦੇ ਹੱਕਾਂ ਦੀ ਅਵਾਜ਼ ਬਣ ਰਹੇ ਹਨ। ਸਿੱਖ ਸੰਗਤਾਂ ਦੇ ਪਿਆਰ ਲਈ ਸਰਦਾਰ ਗਜਿੰਦਰ ਸਿੰਘ ਹਮੇਸਾਂ ਹੀ ਇੱਕ ਗੱਲ ਕਹਿੰਦੇ ਅਤੇ ਲਿਖਦੇ ਰਹਿੰਦੇ ਹਨ ਕਿ ‘’ਤੁਹਾਡਾ ਪਿਆਰ ਹੀ ਮੇਰੀਆਂ ਰਗਾਂ ਵਿੱਚ ਖੂਨ ਬਣ ਦੌੜ ਰਿਹਾਹੈ’’। ਬੈਲਜ਼ੀਅਮ ਦੇ ਸ਼ਹਿਰ ਕਨੋਕੇ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਸਰਦਾਰ ਗਜਿੰਦਰ ਸਿੰਘ ਦੇ ਪਿਆਰ ਕਰਨ ਵਾਲਿਆਂ ਨੇ ਸੰਗਤੀ ਰੂਪ ਵਿੱਚ ਉਹਨਾਂ ਦੀ ਸਿਹਤਯਾਬੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਵਾਈ ਹੈ ਕਿ ਭਾਈ ਸਾਹਿਬ ਜਲਦੀ ਤੰਦਰੁਸਤ ਹੋ ਕੇ ਮੁੜ ਅਪਣੀ ਕਲਮ ਨਾਲ ਕੌਂਮ ਨੂੰ ਅਗਵਾਹੀ ਦੇ ਸਕਣ।

Geef een reactie

Het e-mailadres wordt niet gepubliceerd. Vereiste velden zijn gemarkeerd met *