ਬੈਲਜੀਅਮ 24 ਜੁਲਾਈ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਸੁਰੱਖਿਆ ਸਮਿੰਤੀ ਦੀ ਇਕ ਇਕੱਤਰਤਾ ਪ੍ਰਧਾਨ ਮੰਤਰੀ ਸੋਫੀ ਵਿਲਮਸ ਦੀ ਪ੍ਰਧਾਨਗੀ ਹੇਠ ਬਰੱਸਲਜ ਵਿਖੇ ਹੋਈ ਜਿਸ ਵਿਚ ਬੈਲਜੀਅਮ ਦੇ ਸਾਰੇ ਰਾਜਾ ਦੇ ਮੁਖ ਮੰਤਰੀਆ ਨੇ ਭਾਗ ਲਿਆ ਅਤੇ ਕੌਵਿੰਡ-19 ਦੀ ਸਥੀਤੀ ਤੇ ਵਿਚਾਰ ਵਟਾਦਰਾ ਕੀਤਾ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾ ਤੋ ਬੈਲਜੀਅਮ ਦੇ ਵਿਚ ਨਵੇ ਮਾਮਲੇ ਰੋਜਾਨਾ 200 ਤੋ ਵੱਧ ਗਏ ਹਨ ਜਿਨਾਂ ਨਾਲ ਸਰਕਾਰ ਨੂੰ ਇਕ ਵਾਰ ਫੇਰ ਹੱਥਾ-ਪੈਰਾ ਦੀ ਪੇ ਗਈ ਹੈ ਅਤੇ ਸਰਕਾਰ ਨੇ ਕੁਝ ਨਵੇ ਕਨੂੰਨ ਹੋਦ ਵਿਚ ਲਿਆ ਕੇ ਰਾਤ ਦੀਆ ਦੁਕਾਨਾ ਦਾ ਸਮਾ ਬਦਲ ਕੇ ਸ਼ਨੀਚਰ ਵਾਰ ਤੋ 10 ਵਜੇ ਰਾਤ ਦਾ ਕਰ ਦਿਤਾ ਹੈ ਜੋ ਕਿ ਪਹਿਲਾ ਰਾਤ ਇਕ ਵਜੇ ਦਾ ਸੀ ਜਿਸ ਨਾਲ ਰਾਤ ਦੀਆ ਦੁਕਾਨਾ ਵਾਲਿਆ ਵਿਚ ਗੁਸੇ ਦੀ ਲਹਿਰ ਹੈ ਕਿਉ ਕਿ ਸਰਕਾਰ ਨੇ ਰੈਸਟੋਰੈਂਟ ਅਤੇ ਕਾਫੈ ਬਾਰ ਦੇ ਸਮੇ ਵਿਚ ਕੌਈ ਤਬਦੀਲੀ ਨਹੀ ਕੀਤੀ ਇਸ ਤੋ ਇਲਾਵਾ ਰੈਸਟੋਰੈਂਟ ਵਿਚ ਖਾਣਾ ਸਾਹਮਣੇ ਆਉਣ ਤੱਕ ਮਾਸਕ ਪਾਉਣਾ ਪਵੇਗਾ ਟੋਆਏਲਟ ਜਾਣ ਤੇ ਵੀ ਮਾਸਕ ਲਾਜਮੀ ਕੀਤਾ ਗਿਆ ਹੈ ਭੀੜ ਵਾਲੇ ਬਜਾਰਾ ਵਿਚ ਵੀ ਮਾਸਕ ਜਰੂਰੀ ਕਰ ਦਿਤਾ ਗਿਆ ਹੈ ਪੰਦਰਾ ਤੋ ਵੱਧ ਲੋਕਾ ਨੂੰ ਇਕੱਠੇ ਹੋਣ ਤੇ ਪਬੰਦੀ ਹੋਵੇਗੀ ਹਵਾਈ ਜਹਾਜ ਵਿਚ 6 ਸਾਲ ਦੇ ਬੱਚੇ ਤੋ ਲੈ ਕੇ ਸਭ ਨੂੰ ਮਾਸਕ ਪਾਉਣਾ ਪਵੇਗਾ