ਪੰਜਾਬ ਦੀ ਬਰਬਾਦੀ ਦੀ ਕਹਾਣੀ

ਪਹਿਲਾਂ ਸਰਕਾਰੀ ਸਕੂਲਾਂ ਦਾ ਬੇੜਾ ਗਰਕ ਕੀਤਾ ਗਿਆ, ਪਰਾਈਵੇਟ ਸਕੂਲ ਮਾਫੀਏ ਦੀ ਚੜ੍ਹਤ ਕਰਵਾਈ। ਪੰਜਾਬ ਦੇ ਮਿਡਲ ਕਲਾਸ ਨੇ ਝੂਠੇ ਸਟੈਂਡਰਡ ਖਾਤਰ ਅਪਣੇ ਬੱਚਿਆਂ ਦੀ ਪੜ੍ਹਾਈ ਦੇ ਨਾਂਅ ਤੇ ਅਪਣਾ ਪੈਸਾ ਦੋਵੇਂ ਹੱਥੀਂ ਲੁਟਵਾਇਆ ਤੇ ਪਿੰਡਾਂ ਵਾਲਿਆਂ ਦੇ ਬੱਚੇ ਮਹਿੰਗੀ ਪੜ੍ਹਾਈ ਨਹੀਂ ਕਰ ਸਕੇ ਤੇ ਵੱਡੀ ਗਿਣਤੀ ‘ਚ ਪਿੰਡਾਂ ਦੇ ਪਿੰਡ ਅਨਪੜ੍ਹ ਰਹਿ ਗਏ ਤੇ ਪਛੜ ਗਏ। ਫਿਰ ਪਛੜੇ ਹੋਏ ਅਨਪੜ੍ਹ ਪਿੰਡਾਂ ਨੇ ਅਨਪੜ੍ਹ ਸਰਪੰਚ ਚੁਣੇ। ਹੁਣ ਅਨਪੜ੍ਹ ਸਰਪੰਚਾਂ ਤੋਂ ਮਤਿਆਂ ਤੇ ਦਸਤਖਤ ਕਰਵਾ ਕੇ ਪਿੰਡਾਂ ਦੀਆਂ ਜਮੀਨਾਂ ਲੁੱਟੀਆਂ ਜਾ ਰਹੀਆਂ ਨੇ। 300 ਏਕੜ ਧਨਾਨਸੂ ਦੀ ਜਮੀਨ ਇਕਵਾਇਰ ਹੋਈ ਪਰ ਅਜੇ ਤੱਕ ਉਜਾੜ ਪਈ ਹੈ। 81 ਏਕੜ ਬੋਂਕੜਾ ਦੀ ਜਮੀਨ ਤੇ ਸਾਇਕਲ ਵੈਲੀ ਬਣ ਰਹੀ ਆ ਤੇ ਹੁਣ 407 ਏਕੜ ਸੇਖੂਵਾਲ ਦੀ ਤੇ ਨਾਲ ਹੀ 4000 ਏਕੜ ਦੇ ਜੰਗਲ ਤੇ ਚੋਰ ਅੱਖ ਰੱਖ ਕੇ ਇੰਡਸਟਰੀ ਲਾਉਣ ਦੀ ਸੋਚ ਰਹੇ ਆ। ਭਾਵੇ ਸਰਕਾਰ ਨੇ ਮੱਤੇਵਾੜਾ ਜੰਗਲ ਉਜਾੜਨ ਦੇ ਮਾਮਲੇ ਚ ਯੂ ਟਰਨ ਲੈਂਦਿਆ ਕਿਹਾ ਕੀ ਇ ਹ ਜੋ ਸਨਅਤੀ ਪਾਰਕ ਲਗਾਇ ਆ ਜਾਣਾ ਇ ਹ ਮੱਤੇਵਾੜਾ ਜੰਗਲ ਚ ਨਹੀ… ਨੇੜੇ ਲਗਦੀ ਪਿੰਡ ਸੇਖੂਵਾਲ ਦੀ ਜਮੀਨ ਚ ਉਸਾਰਿਆ ਜਾਣਾ ਹੈ । ਪਰ ਪੰਜਾਬ ਦੇ ਲੋਕਾ ਨੂੰ ਇ ਸ ਫੈਂਸਲੇ ਦਾ ਵੀ ਡਟਵਾ ਵਿਰੋਧ ਇ ਸ ਲਈ ਕਰਨਾ ਚਾਹੀਦਾ ਹੈ ਕਿਓਕੀ ਜੰਗਲ ਦੇ ਨੇੜਲੀ ਜਮੀਨ ਚ ਇ ਡੰਸਟਰੀ ਲਗਾਉਣ ਦਾ ਮਤਲਬ ਜੰਗਲ ਚ ਰਹਿੰਦੇ ਜੀਵਾ ਹਿਰਨ , ਸਾਂਬਰ , ਬਾਂਦਰ , ਮੋਰ , ਤੋਤੇ , ਚਿੜੀਆ , ਅਤੇ ਹੋਰ ਪਛੂ ਪੰਛੀਆ ਦੀ ਮੋਤ । ਜੋ ਕੀ ਸਰਾਸਰ ਗਲਤ ਹੈ । ਇ ਸ ਤੋ ਇ ਲਾਵਾ ਇ ੰਡਸਟਰੀ ਲਈ ਐਕਵਾਇ ਰ ਕਿਤੀ ਜਗਾ ਸਤਲੁੱਜ ਦਰਿਆ ਦੇ ਕੰਡੇ ਹੋਣ ਕਰਕੇ ਦਰਿਆ ਪਰਦੂਸ਼ਿਤ ਹੋਵੇਗਾ । ਜਿਸ ਤਰਾ ਕੀ ਪੰਜਾਬ ਪਹਿਲਾ ਹੀ ਕੈਂਸਰ ਦੀ ਮਾਰ ਹੇਠ ਹੈ ਓਸ ਕੈਂਸਰ ਦੀ ਬਿਮਾਰੀ ਚ ਹੋਰ ਵਾਧਾ ਹੋਵੇਗਾ ਜੋ ਇ ਨਸਾਨੀਅਤ ਦਾ ਕਤਲ ਹੈ । ਪਹਿਲਾਂ ਪਾਣੀ ਲੁੱਟੇ, ਫਿਰ ਸਿੱਖਿਆ ਦੇ ਨਾਂਅ ਤੇ ਲੁੱਟ। ਜਦੋਂ ਪੰਜਾਬ ਦੀ ਨੌਜਵਾਨੀ ਅਨਪੜ੍ਹ ਰਹਿ ਗਈ ਫਿਰ ਨੋਕਰੀਆਂ ਦੀ ਲੁੱਟ ਸ਼ੁਰੂ ਹੋਈ। ਜਿਨ੍ਹਾਂ ਸਰਕਾਰੀ ਨੌਕਰੀਆਂ ਤੇ ਪੰਜਾਬੀਆਂ ਦੇ ਹੱਕ ਸਨ ਓਹ ਅਨਪੜ੍ਹਤਾ ਕਾਰਨ ਅਯੋਗ ਕਰਾਰ ਦੇ ਕੇ ਬਾਹਰੀ ਸੂਬਿਆਂ ਤੋਂ ਲਿਆ ਕੇ ਲੋਕ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਤੇ ਬਿਠਾ ਦਿੱਤੇ। ਹੁਣ ਅਨਪੜ੍ਹਤਾ ਦਾ ਫਾਇਦਾ ਚੱਕ ਕੇ ਜਮੀਨਾਂ ਲੁੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਬਾਕੀ ਨੌਜਵਾਨੀ ਨਸ਼ਿਆਂ ‘ਚ ਲਾ ਦਿੱਤੀ ਤਾਂ ਜੋ ਕੋਈ ਹੱਕਾਂ ਲਈ ਨਾ ਬੋਲੇ। ਜੇ ਕਿਸੇ ਨੇ ਬੋਲਣ ਦੀ ਹਿੰਮਤ ਕੀਤੀ ਤਾਂ ਜੇਲ੍ਹਾਂ ਰਾਹੀਂ ਚੁੱਪ ਕਰਵਾ ਦਿੱਤੇ। ਜੇ ਕੋਈ ਕਰਜਾ ਚੱਕ ਕੇ ਪੜ੍ਹ ਗਿਆ ਤਾਂ ਨੌਕਰੀ ਦੀ ਬਜਾਏ ਡਾਂਗਾਂ ਮਿਲੀਆਂ। ਬਹੁਤੇ ਓਹਨਾਂ ‘ਚੋਂ ਖੁਦਕੁਸ਼ੀਆਂ ਦੇ ਰਾਹ ਪੈ ਗਏ। ਰਹਿੰਦੇ-ਖੂੰਹਦੇ ਂ੍ਰੀ ਅਖੌਤੀ ਸਮਾਜ ਸੇਵੀਆਂ ਨੇ ਲੁੱਟ ਲਏ। ਕਿਸੇ ਝੁੱਗੀਆਂ ‘ਚ ਜਾ ਕੇ ਕਿਸੇ ਜਵਾਕ ਨੂੰ ਕੁਰਕਰੇ ਖਵਾ ਤੇ, ਕਿਸੇ ਦੇ ਮਕਾਨ ਦੀ ਵਿਡੀਓ ਬਣਾ ਕੇ ਪਾਈ ਤੇ ਪਾਣੀ ਵਾਂਗ ਡਾਲਰ ਆਣ ਲੱਗ ਜਾਂਦੇ। ਏਹੀ ਂ੍ਰੀ ਆਪਣੇ ਪਿੰਡਾਂ ‘ਚ ਅਨਪੜ੍ਹਤਾ ਦੂਰ ਕਰਨ ਲਈ ਪਿੰਡਾਂ ਦੇ ਬੱਚੇ ਗੋਦ ਲੈ ਲੈਣ ਤਾਂ 90% ਪੰਜਾਬ ਦੀ ਅਨਪੜ੍ਹਤਾ ਦੂਰ ਹੋਜੇ ਤੇ ਪੰਜਾਬ ਨੋਕਰੀਆਂ ਜੋਗਾ ਹੋਜੇ ਪਰ…….
ਕੋਣ ਕਹੇ ਰਾਣੀਏ ਅੱਗਾ ਢੱਕ
ਸਾਡੇ ਲੋਕਾਂ ਨੂੰ ਦਾਨ ਦਾ ਦਿਖਾਵਾ ਚਾਹੀਦਾ ਨਾ ਕਿ ਪੰਜਾਬ ਦਾ ਭਲਾ। ਪਰ ਮੈਂ ਕਿਓ ਇੰਨਾ ਸੋਚ ਰਿਹਾਂ, ਮੇਰੀ ਕਿਹੜਾ ਕਿਸੇ ਨੇ ਮੰਨ ਲੈਣੀ।

                                                                                                                     ਰਵਿੰਦਰਪਾਲ ਸਿੰਘ

Geef een reactie

Het e-mailadres wordt niet gepubliceerd. Vereiste velden zijn gemarkeerd met *