ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸਮੁੰਦਰੀ ਤੱਟ ‘ਤੇ ਵਸੇ ਖ਼ੂਬਸੂਰਤ ਸ਼ਹਿਰ ਕਨੋਕੇ ਹੀਸਟ ਦੀਆਂ ਸੰਗਤਾਂ ਨੇ ਬੁੱਧਵਾਰ ਦੇ ਹਫਤਾਵਾਰੀ ਦੀਵਾਨਾਂ ਸਮੇਂ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ। ਗੁਰਦਵਾਰਾ ਸਿੰਘ ਸਭਾ ਦੇ ਮੁੱਖ ਗ੍ਰੰਥੀ ਭਾਈ ਬਚਿੱਤਰ ਸਿੰਘ ਜੀ ਹੋਰਾਂ ਕਥਾ-ਕੀਰਤਨ ਕਰਦਿਆਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਗੁਰੁ ਕਾ ਲੰਗਰ ਵਰਤਾਇਆ ਗਿਆ।