ਨਾਈਟ ਸੌਪਾਂ ਦਾ ਸਮਾਂ ਘਟਾ ਕੇ ਰਾਤ ਦਸ ਵਜੇ ਤੱਕ ਕੀਤਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਵਿੱਚ ਕੋਰੋਨਾਂ ਮਹਾਂਮਾਰੀ ਦੇ ਵਧਦੇ ਨਵੇਂ ਮਰੀਜਾਂ਼ ਕਾਰਨ ਸਰਕਾਰ ਨੇ ਸੱਦੀ ਹੰਗਾਂਮੀ ਇਕੱਤਰਤਾ ਵਿੱਚ ਕੁੱਝ ਨਵੇਂ ਨਿਯਮ ਲਾਗੂ ਕੀਤੇ ਹਨ। ਪ੍ਰਵਾਸੀਆਂ ਦੁਆਰਾ ਚਲਾਈਆਂ ਜਾਂਦੀਆਂ ਰਾਤ ਦੀਆਂ ਦੁਕਾਨਾਂ ( ਨਾਈਟ ਸੌਪਾਂ ) ਜਿਹੜੀਆਂ ਕੁੱਝ ਸਮਾਂ ਪਹਿਲਾਂ ਰੈਸਟੋਰੈਂਟਾਂ, ਕੌਫੀ ਬਾਰਾਂ ਦੇ ਨਾਲ ਹੀ ਰਾਤ 10 ਵਜੇ ‘ਤੋਂ ਵਧਾ ਕੇ ਰਾਤ 1 ਵਜੇ ਤੱਕ ਖੋਹਲਣ ਦੀ ਇਜਾਜਤ ਦੇ ਦਿੱਤੀ ਸੀ ਪਰ ਹੁਣ ਕੋਰੋਨਾਂ ਦੇ ਵਧਦੇ ਨਵੇਂ ਮਰੀਜਾਂ ਕਾਰਨ ਨਾਈਟ ਸੌਪਾਂ ਇਸ ਸ਼ਨਿਚਰਵਾਰ 25 ਜੁਲਾਈ ‘ਤੋਂ ਮੁੜ ਸਿਰਫ 10 ਵਜੇ ਰਾਤ ਹੀ ਖੁੱਲ੍ਹ ਸਕਣਗੀਆਂ। ਰੈਸਟੋਰੈਂਟ ਕੌਫੀ ਬਾਰਾਂ ਰਾਤ ਇੱਕ ਵਜੇ ਖੁੱਲ੍ਹ ਸਕਣਗੀਆਂ ਪਰ ਮੇਜ਼ ਤੱਕ ਪਹੁੰਚਣ ਤੱਕ ਮਾਸਕ ਜਰੂਰੀ ਕਰ ਦਿੱਤਾ ਗਿਆ ਹੈ ਤੇ ਪਾਰਟੀਆਂ ਵਿੱਚ ਸਿਰਫ 15 ਜਣਿਆਂ ਦੇ ਇਕੱਠ ਦੀ ਇਜਾਜਤ ਹੋਵੇਗੀ।