ਆਜ਼ਾਦੀ ਦਿਵਸ 15 ਅਗਸਤ 1947

ਤੈਨੂੰ ਅਜੇ ਤਕ ਇਨਸਾਫ ਨਾ ਮਿਲ ਸਕਿਆ ਏ

ਤੇਰੇ ਅੱਲ੍ਹੇ ਜਖਮਾ ਨੂੰ ਨਾ ਕੋਈ ਸਿਲ ਸਕਿਆ ਏ

ਆਜ਼ਾਦ ਪਰਿੰਦਾ ਬਣ ਗਿਆ ਭਾਵੇ ਵਿੱਚ ਕਾਗਜੀ

ਬਿਨ੍ਹਾ ਹੁਕਮਾਂ ਦੇ ਪਰ ਕੋਈ ਫੁੱਲ ਨਾ ਖਿਲ ਸਕਿਆ ਏ

ਸੁਣਿਆ ਤੇਰੇ ਵਸਨੀਕ ਅੱਜ ਆਜ਼ਾਦੀ ਦਿਵਸ ਬਣਾਉਣਗੇ

ਕੁਝ ਰੰਗਾ-ਰੰਗ ਪ੍ਰੋਗਰਾਮ ਤੇ ਗੀਤ ਖ਼ੁਸ਼ੀ ਦੇ ਗਾਉਣਗੇ

ਜੋ ਵਿਛੜਗੇ ਸੀ ਪਰਿਵਾਰ ਆਪਣੇ ਤੋ ਵੰਡ 47 ਵੇਲੇ

ਦੱਸ ਉਹ ਹੱਸਦੇ ਚੇਹਰੇ ਕਿੱਥੋਂ ਖਰੀਦ ਲਿਆਉਣਗੇ

ਰਜਨੀਸ਼ ਤਦ ਆਜ਼ਾਦੀ ਦਿਵਸ ਬਣਾਵੇਗਾ

ਜਦ ਕੋਈ ਲੁੱਟ ਕੇ ਨਾ ਤੈਨੂੰ ਖਾਵੇਗਾ

ਹਿੰਦੂ,ਮੁਸਲਿਮ,ਸਿੱਖ ਨੂੰ ਛੱਡ ਕੇ

ਜਦ ਕੋਈ ਪੰਜਾਬ ਇੱਕ ਕਰ ਦਿਖਾਵੇਗਾ

ਲਿਖਤ✍️ਰਜਨੀਸ਼ ਗਰਗ

Geef een reactie

Het e-mailadres wordt niet gepubliceerd. Vereiste velden zijn gemarkeerd met *