
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਵਿਚ ਇੱਕ ਮਿਲੀਅਨ ਯੂਰੋ ਦੀ ਲਾਟਰੀ ਜਿੱਤਣ ਵਾਲੇ ਇੱਕੋ-ਇੱਕ ਪੰਜਾਬੀ ਅਮਰਜੀਤ ਸਿੰਘ ਦੀ ਪਿਛਲੇ ਦਿਨੀ ਸੰਖੇਪ ਬਿਮਾਰੀ ਬਾਅਦ ਮੌਤ ਹੋ ਗਈ ਹੈ। ਅਮਰਜੀਤ ਸਿੰਘ ਉਰਫ ਬਾਬਾ ਪਿਛਲੇ ਤਕਰੀਬਨ ਚਾਰ ਦਹਾਕਿਆਂ ‘ਤੋਂ ਬੈਲਜ਼ੀਅਮ ਦੇ ਸ਼ਹਿਰ ਗੈਂਟ ਰਹਿ ਅਪਣੀ ਨਾਈਟ ਸੌਪ ਚਲਾ ਰਿਹਾ ਸੀ। ਕੁੱਝ ਸਾਲ ਪਹਿਲਾਂ ਉਸ ਨੂੰ ਨਿੱਕਲੀ 11 ਲੱਖ ਯੂਰੋ ਦੀ ਲਾਟਰੀ ਨੇ ਕਰੋੜਪਤੀ ਬਣਾ ਦਿਤਾ ਜਿਸ ‘ਤੋਂ ਬਾਅਦ ਉਹ ਅਪਣੇ ਨਜਦੀਕੀ ਤੁਰਕੀ ਦੋਸਤਾਂ ਨਾਲ ਇੱਕ ਰੈਸਟੋਰੈਂਟ ਚਲਾ ਰਿਹਾ ਸੀ। ਕੁੱਝ ਸਮੇਂ ‘ਤੋਂ ਬਿਮਾਰ ਅਮਰਜੀਤ ਸਿੰਘ ਪਿਛਲੇ ਦਿਨੀ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਹਨਾਂ ਦੀਆਂ ਅੰਤਮ ਰਸਮਾਂ ਉਹਨਾਂ ਦੇ ਭਾਣਜੇ ਪਰਲਾਦ ਸਿੰਘ ਅਤੇ ਉਹਨਾਂ ਦੇ ਤੁਰਕੀ ਦੋਸਤਾਂ ਵੱਲੋਂ ਨਿਭਾਈਆਂ ਜਾ ਰਹੀਆਂ ਹਨ। ਉਹਨਾਂ ਦੀ ਆਤਮਿਕ ਸਾਂਤੀ ਲਈ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਸੁਕਰਵਾਰ 28 ਅਗਸਤ ਨੂੰ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਪਾਇਆ ਜਾਵੇਗਾ।